ਫ਼ਰੀਦਕੋਟ, 9 ਦਸੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਅੰਡਰ-14 (ਲੜਕੇ) ਦੇ ਕ੍ਰਿਕਟ ਟਰਾਇਲ 12 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਕਿ੍ਕਟ ਗਰਾਊਾਡ 'ਚ ਕਰਵਾਏ ਜਾ ਰਹੇ ਹਨ | ਕਿ੍ਕਟ ਐਸੋਸ਼ਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ.ਜੀ. ਐਸ ਬਾਵਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ 'ਚ ਕੱਟ ਆਫ ਮਿਤੀ 01-09-2011 ਤੋਂ ਬਾਅਦ ਜਨਮ ਵਾਲੇ ਖਿਡਾਰੀ ਤੇ 31-08-2013 ਤੋਂ ਪਹਿਲਾਂ ਜਨਮ ਵਾਲੇ ਖਿਡਾਰੀ ਟਰਾਇਲ ਦੇ ਸਕਦੇ ਹਨ | ਟਰਾਈਲਾਂ 'ਚ ਫ਼ਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਖਿਡਾਰੀ ਹੀ ਭਾਗ ਲੈ ਸਕਣਗੇ | ਖਿਡਾਰੀ ਆਪਣੇ ਨਾਲ ਜਨਮ ਸੰਬੰਧੀ ਸਰਟੀਫਿਕੇਟ ਜਾਂ ਕੋਈ ਮੰਨਨਯੋਗ ਸਬੂਤ ਲੈ ਕੇ ਆਉਣ | ਸਲੈਕਸ਼ਨ ਕਾਮੇਟੀ ਦੇ ਚੇਅਰਮੈਨ ਟੋਨੀ ਭਾਰਤੀ ਹੋਣਗੇ | ਖਿਡਾਰੀ ਵਾਈਟ ਕਿੱਟ ਵਿਚ ਟਰਾਇਲ ਦੇਣ ਅਉਣ | ਟਰਾਈਲ ਫੀਸ 100 ਰੁਪਏ ਹੋਵੇਗੀ |