20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਾਰ ਸਵਾਰ ਲੁਟੇਰਿਆਂ ਨੇ 2 ਲੱਖ 15 ਹਜ਼ਾਰ ਦੀ ਨਕਦੀ ਖੋਹੀ <br/>

ਅਜੀਤ ਡੈਸਕ 10-12-2025
ਕੋਟਕਪੂਰਾ, 9 ਦਸੰਬਰ (ਮੋਹਰ ਸਿੰਘ ਗਿੱਲ)-ਸਥਾਨਕ ਸਦਰ ਥਾਣਾ ਅਧੀਨ ਆਉਂਦੇ ਪਿੰਡ ਵਾੜਾ ਦਰਾਕਾ ਤੋਂ ਕੋਹਾਰਵਾਲਾ ਨੂੰ ਜਾਣ ਵਾਲੀ ਸੜਕ 'ਤੇ ਦਿਨ ਦਿਹਾੜੇ ਲੁੱਟ ਖੋਹ ਦੀ ਘਟਨਾ ਵਾਪਰਨ ਦੀ ਖ਼ਬਰ ਮਿਲੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਵੰਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਕੋਹਾਰਵਾਲਾ ਨੇ ਦੱਸਿਆ ਕਿ ਉਸ ਨੇ ਪਿੰਡ ਹਰੀਨੌਂ ਵਿਖੇ ਐਚ. ਡੀ. ਐਫ. ਸੀ. ਬੈਂਕ ਦੀ ਬ੍ਰਾਂਚ ਵਿਚੋਂ 2,15,000 ਰੁਪਏ ਕਢਵਾ ਲਏ ਤੇ ਵਾਪਸ ਘਰ ਪਰਤ ਰਿਹਾ ਸੀ | ਜਦ ਉਹ ਪਿੰਡ ਵਾੜਾ ਦਰਾਕਾ ਤੋਂ ਕੋਹਾਰਵਾਲਾ ਵਾਲੀ ਸੜਕ 'ਤੇ ਪੁੱਜਾ ਤਾਂ ਇਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਅੱਗੇ ਆ ਕੇ ਰੁਕੀ | ਕਾਰ ਉਪਰ ਪੰਜਾਬ ਪੁਲਿਸ ਦਾ ਲੋਗੋ ਵੀ ਚਿਪਕਿਆ ਹੋਇਆ ਸੀ | ਕਾਰ ਵਿਚ ਸਵਾਰ ਚਾਰ ਲੁਟੇਰਿਆਂ ਵਿਚੋਂ ਤਿੰਨ ਨੇ ਬਾਹਰ ਆ ਕੇ ਹਥਿਆਰ ਦਿਖਾਇਆ ਤੇ ਤਲਾਸ਼ੀ ਲੈਣ ਦੇ ਬਹਾਨੇ ਨਕਦੀ ਵਾਲੀ ਰਕਮ ਜਬਰਦਸਤੀ ਖੋਹ ਲਈ | ਕਾਰ ਸਵਾਰ ਲੁਟੇਰੇ ਕੋਟਕਪੂਰਾ-ਮੁਕਤਸਰ ਰੋਡ ਵਾਲੀ ਮੁੱਖ ਸੜਕ ਰਾਹੀਂ ਮੁਕਤਸਰ ਵੱਲ ਫ਼ਰਾਰ ਹੋ ਗਏ | ਡੀ.ਐਸ.ਪੀ ਸੰਜੀਵ ਕੁਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ |

ਪਿਛਲੀ ਖ਼ਬਰ ਪਾਬੰਦੀਸ਼ੁਦਾ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ <br/> ਅਗਲੀ ਖ਼ਬਰ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।