ਫ਼ਰੀਦਕੋਟ, 8 ਦਸੰਬਰ (ਸਤੀਸ਼ ਬਾਗ਼ੀ)-ਪੀ.ਐਮ. ਕੇਂਦਰੀ ਵਿਦਿਆਲਿਆ ਫ਼ਰੀਦਕੋਟ ਛਾਉਣੀ ਵਿਖੇ ਸਾਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਉਦਘਾਟਨ ਸਕੂਲ ਦੇ ਪਿ੍ੰਸੀਪਲ ਡਾ. ਸੁਨੀਲ ਕੁਮਾਰ ਦੀ ਅਗਵਾਈ ਹੇਠ ਹੋਇਆ | ਸਮਾਗਮ ਦੇ ਮੁੱਖ ਮਹਿਮਾਨ ਬਿ੍ਗੇਡੀਅਰ ਆਸ਼ੀਸ਼ ਸ਼ੁਕਲਾ ਐਸ.ਐਮ., ਚੇਅਰਮੈਨ ਵੀ.ਐਮ.ਸੀ. ਨੇ ਝੰਡਾ ਲਹਿਰਾ ਕੇ ਅਸਮਾਨ 'ਚ ਗੁਬਾਰੇ ਛੱਡ ਕੇ ਖੇਡ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ | ਉਨ੍ਹਾਂ ਆਪਣੇ ਪ੍ਰੇਰਨਾਦਾਇਕ ਭਾਸ਼ਣ 'ਚ ਵਿਦਿਆਰਥੀਆਂ ਦੇ ਜੀਵਨ 'ਚ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਹਰੇਕ ਵਿਦਿਆਰਥੀ ਨੂੰ ਘੱਟੋ-ਘੱਟ ਇਕ ਖੇਡ 'ਚ ਜ਼ਰੂਰ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਦਿਨ ਭਰ ਚੱਲਣ ਵਾਲੇ ਮੁਕਾਬਲਿਆਂ 'ਚ 100 ਮੀਟਰ, 200 ਮੀਟਰ ਦੌੜ, ਖੋਹ-ਖੋਹ, ਕਬੱਡੀ ਤੇ ਰੱਸਾਕਸ਼ੀ ਵਰਗੀਆਂ ਦਿਲਚਸਪ ਖੇਡਾਂ ਖੇਡੀਆਂ ਗਈਆਂ | ਇਨ੍ਹਾਂ ਖੇਡਾਂ 'ਚ ਲੜਕੇ ਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੇ ਅੰਤ 'ਚ ਪਿ੍ੰਸੀਪਲ ਡਾ. ਸੁਨੀਲ ਕੁਮਾਰ ਨੇ ਬਿ੍ਗੇਡੀਅਰ ਅਸ਼ੀਸ਼ ਸ਼ੁਕਲਾ ਦਾ ਧੰਨਵਾਦ ਕੀਤਾ ਜਦ ਕਿ ਵਾਈਸ ਪਿ੍ੰਸੀਪਲ ਸੁਰਿੰਦਰ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਸਮਾਗਮ ਦੀ ਸਫ਼ਲਤਾ ਲਈ ਸਕੂਲ ਦੇ ਫਿਜ਼ੀਕਲ ਟੀਚਰਾਂ ਰਾਕੇਸ਼ ਰਾਣਾ ਤੇ ਹਰਪ੍ਰੀਤ ਸਿੰਘ ਦਾ ਮੁੱਖ ਯੋਗਦਾਨ ਰਿਹਾ ਤੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ |