ਕੋਟਕਪੂਰਾ, 4 ਦਸੰਬਰ (ਮੋਹਰ ਸਿੰਘ ਗਿੱਲ)-ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਯੁਵਕ ਭਲਾਈ ਸੇਵਾਵਾਂ ਵਿਭਾਗ ਦੇ ਨਿਰਦੇਸ਼ ਅਨੁਸਾਰ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ | ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਅਫ਼ਸਰ ਸ਼ਵਿੰਦਰ ਕੌਰ, ਸੰਦੀਪ ਕੌਰ, ਸਹਾਇਕ ਕੁਲਵਿੰਦਰ ਸਿੰਘ ਤੇ ਨਵਦੀਪ ਕੱਕੜ ਦੀ ਅਗਵਾਈ ਵਿਚ ਸਕੂਲ ਦੀਆਂ 110 ਵਿਦਿਆਰਥਣਾਂ ਨੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰ ਵਜੋਂ ਸੇਵਾ, ਸਹਿਯੋਗ ਤੇ ਸਵੈ-ਨਿਰਮਾਣ ਲਈ ਕੈਂਪ ਵਿਚ ਸ਼ਮੂਲੀਅਤ ਕੀਤੀ | ਕੈਂਪ ਦਾ ਉਦਘਾਟਨ ਰਾਜਦੀਪ ਸਿੰਘ ਜਟਾਣਾ ਡਾਇਰੈਕਟਰ ਡੇ ਐਂਡ ਸਟਾਰ ਇੰਮੀਗ੍ਰੇਸ਼ਨ ਵਲੋਂ ਕੀਤਾ ਗਿਆ | ਕੈਂਪ ਵਿਚ ਵਿਦਿਆਰਥਣਾਂ ਵਲੋਂ ਸਕੂਲ ਕੈਂਪਸ, ਖੇਡਾਂ ਦੇ ਮੈਦਾਨ, ਕਮਰਿਆਂ ਦੀਆਂ ਛੱਤਾਂ ਦੀ ਸਫ਼ਾਈ ਅਤੇ ਪਾਰਕ ਦੀ ਸੁੰਦਰੀਕਰਨ ਵਰਗੇ ਕਾਰਜ ਕੀਤੇ ਗਏ | ਇਸ ਕੈਂਪ ਦੌਰਾਨ ਵਿਦਿਆਰਥਣਾਂ ਨੂੰ ਇਤਿਹਾਸਕ ਤੇ ਧਾਰਮਿਕ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਯਾਤਰਾ ਕਰਵਾਈ ਗਈ | ਕੈਂਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਬਲਜੀਤ ਸਿੰਘ ਖੀਵਾ, ਲੈਕਚਰਾਰ ਮਨੋਹਰ ਲਾਲ, ਡਾ. ਅਵਨਿੰਦਰਪਾਲ ਸਿੰਘ, ਰਜੀਵ ਮਲਕ ਪੀ.ਬੀ.ਜੀ ਵੈਲਫੇਅਰ ਕਲੱਬ, ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਐਡਵੋਕੇਟ ਹਰਕਿਰਨ ਕੌਰ, ਕਰਮਜੀਤ ਸਿੰਘ ਡੀ.ਆਰ.ਸੀ, ਚੰਦਨ ਕੌਰ ਸੋਢੀ, ਬਿਮਲ ਕਿਸ਼ੋਰ ਵਲੋਂ ਵੱਖ-ਵੱਖ ਵਿਸ਼ਿਆਂ ਵਾਤਾਵਰਨ ਦੀ ਸੰਭਾਲ, ਪ੍ਰਦੂਸ਼ਣ, ਟਰੈਫਿਕ ਦੀ ਸਮੱਸਿਆ ਅਤੇ ਨਿਯਮਾਂ ਦੀ ਪਾਲਣਾ, ਨੈਤਿਕ ਸਿੱਖਿਆ, ਸਮਾਜਿਕ ਕੁਰੀਤੀਆਂ, ਆਫ਼ਤ ਪ੍ਰਬੰਧਨ, ਕੌਮੀ ਸੇਵਾ ਭਾਵਨਾ, ਖ਼ੂਨਦਾਨ, ਨਿਆਂ ਤੇ ਕਾਨੂੰਨ ਅਤੇ ਜੀਵਨ ਵਿਚ ਆਪਣੀ ਮੰਜ਼ਿਲ ਦੀ ਪ੍ਰਾਪਤੀ ਵਰਗੇ ਵਿਸ਼ਿਆਂ 'ਤੇ ਵਡਮੁੱਲੇ ਲੈਕਚਰ ਦਿੱਤੇ ਗਏ | ਕੈਂਪ ਦੌਰਾਨ ਵਿਦਿਆਰਥਣਾਂ ਵਲੋਂ ਗੀਤ, ਲੋਕ ਗੀਤ, ਕਵਿਤਾ, ਭਾਸ਼ਣ, ਡਾਂਸ, ਗਿੱਧਾ, ਖੇਡਾਂ, ਯੋਗਾ ਅਤੇ ਸੱਭਿਆਚਾਰ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ | ਕੈਂਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪਿ੍ੰਸੀਪਲ ਪ੍ਰਭਜੋਤ ਸਿੰਘ ਤੇ ਮੁੱਖ ਮਹਿਮਾਨ ਵਜੋਂ ਡਾ. ਸਨੇਹ ਪ੍ਰਭਾ ਸਿੰਗਲਾ, ਸਿੰਗਲਾ ਨਰਸਿੰਗ ਹੋਮ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬਲਜੀਤ ਸਿੰਘ ਖੀਵਾ ਚਨਾਬ ਗਰੁੱਪ ਆਫ਼ ਇੰਸਟੀਟਿਊਸ਼ਨ ਨੇ ਸ਼ਮੂਲੀਅਤ ਕੀਤੀ | ਵਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਕੈਂਪ ਨੂੰ ਸਫ਼ਲ ਬਣਾਉਣ ਲਈ ਵਾਈਸ ਪਿ੍ੰਸੀਪਲ ਚੰਦਨ ਕੌਰ ਸੋਢੀ, ਵਿਵੇਕ ਕਪੂਰ, ਪਰਮਜੀਤ ਕੌਰ ਕੋਆਰਡੀਨੇਟਰ, ਅਮਨਦੀਪ ਕੌਰ ਲੈਕਚਰਾਰ ਫ਼ਿਜਿਕਸ ਅਤੇ ਸਮੁੱਚੇ ਸਟਾਫ਼ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |