ਕੋਟਕਪੂਰਾ, 4 ਦਸੰਬਰ (ਮੋਹਰ ਸਿੰਘ ਗਿੱਲ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ:) ਕੋਟਕਪੂਰਾ ਵਿਖੇ ਇੰਟਰਪਨਿਉਰਸ਼ਿਪ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਐਮ.ਐਸ.ਐਮ.ਈ, ਡੀ.ਐਫ਼.ਓ ਲੁਧਿਆਣਾ ਵਲੋਂ ਕਰਵਾਇਆ ਗਿਆ | ਸੰਸਥਾ ਦੇ ਮੁੱਖ ਅਧਿਆਪਕ ਰਣਦੀਪ ਸਿੰਘ ਨੇ ਐਮ.ਐਸ.ਐਮ.ਈ, ਡੀ.ਐਫ਼.ਓ ਲੁਧਿਆਣਾ ਤੋਂ ਆਏ ਹੋਏ ਵਜ਼ੀਰ ਸਿੰਘ ਡਿਪਟੀ ਡਾਇਰੈਕਟਰ, ਅਨੁਪਮਾ ਐਡੀਸ਼ਨਲ ਡਾਇਰੈਕਟਰ, ਪਰਮਜੀਤ ਸਿੰਘ ਡਾਇਰੈਕਟਰ ਆਰ.ਐਸ.ਈ.ਟੀ.ਆਈ ਫ਼ਰੀਦਕੋਟ, ਹਰਜੀਤ ਸਿੰਘ ਬੀ.ਐਲ.ਈ.ਓ, ਜੀ.ਐਮ ਡੀ.ਆਈ.ਸੀ ਫ਼ਰੀਦਕੋਟ ਨੂੰ ਜੀ ਆਇਆ ਕਿਹਾ ਤੇ ਸੰਸਥਾ ਦੇ ਸੀਨੀਅਰ ਇੰਸਟਰਕਟਰ ਸ਼ਿਲਪੀ ਰਾਣੀ ਨੇ ਆਏ ਹੋਏ ਅਧਿਕਾਰੀਆਂ ਦਾ ਸਵਾਗਤ ਕਰਕੇ ਸੈਮੀਨਾਰ ਦੀ ਸ਼ੁਰੂਆਤ ਕੀਤੀ | ਅਨੁਪਮਾ ਤੇ ਵਜ਼ੀਰ ਸਿੰਘ ਨੇ ਐਮ.ਐਸ.ਐਮ.ਈ ਦੀਆਂ ਵੱਖ-ਵੱਖ ਸਕੀਮਾਂ ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ | ਪਰਮਜੀਤ ਸਿੰਘ ਨੇ ਵੱਖ-ਵੱਖ ਸਕੀਮਾਂ ਦੇ ਸਬੰਧ ਵਿਚ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ | ਲੀਡ ਬੈਂਕ ਦੇ ਅਧਿਕਾਰੀਆ ਨੇ ਸਿਖਿਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਵੱਖ-ਵੱਖ ਲੋਨ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਵਿਚ 115 ਸਿਖਿਆਰਥੀਆਂ ਨੇ ਭਾਗ ਲਿਆ | ਇਸ ਸਮੇਂ ਸੰਸਥਾ ਦੇ ਇੰਸਟਰਕਟਰ ਜਸਪ੍ਰੀਤ ਕੌਰ, ਅਮਨਦੀਪ ਕੌਰ, ਗੀਤੂ ਬਾਲਾ, ਗਗਨਦੀਪ ਕੌਰ, ਸਾਕਸ਼ੀ, ਰੀਤਿਕਾ ਗੁਪਤਾ ਅਤੇ ਗੁਰਾਂਦਿੱਤਾ ਸਿੰਘ ਅਤੇ ਕਿੱਕਰ ਸਿੰਘ ਹਾਜ਼ਰ ਸਨ |