31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਵਾਈਸ ਚਾਂਸਲਰ ਵਲੋਂ ਮੋਗਾ ਜ਼ਿਲੇ੍ਹ ਦੇ ਐਫੀਲੇਟਡ ਕਾਲਜਾਂ ਨਾਲ ਮੀਟਿੰਗ

ਅਜੀਤ ਡੈਸਕ 05-12-2025
ਸਮਾਲਸਰ, 4 ਦਸੰਬਰ (ਗੁਰਜੰਟ ਕਲਸੀ ਲੰਡੇ)-ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਜੀ.ਟੀ.ਬੀ. ਗੜ (ਮੋਗਾ) ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. ਡਾ. ਸੰਜੀਵ ਕੁਮਾਰ ਸ਼ਰਮਾ ਵਲੋਂ ''ਯੂਨੀਵਰਸਿਟੀ ਆਪ ਦੇ ਦੁਆਰ'' ਅਧੀਨ ਮੋਗਾ ਜ਼ਿਲੇ੍ਹ ਵਿਚ ਐਫੀਲੇਟਡ ਕਾਲਜਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਨਾਲ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਅਮਿਤ ਭਾਟੀਆ, ਡਾਇਰੈਕਟਰ ਸੀ.ਡੀ.ਸੀ. ਡਾ. ਦਿਨੇਸ਼ ਕੁਮਾਰ ਤੇ ਸਹਾਇਕ ਡਾਇਰੈਕਟਰ ਸੀ.ਡੀ.ਸੀ. ਡਾ. ਯਾਦਵਿੰਦਰ ਪਾਲ ਸ਼ਰਮਾ ਵੀ ਮਲ ਹੋਏ | ਮੀਟਿੰਗ ਵਿਚ ਅਲਪਾਈਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ, ਬਾਬਾ ਮੰਗਲ ਸਿੰਘ ਇੰਸਟੀਚਿਊਟ, ਦੇਸ਼ ਭਗਤ ਫਾਊਾਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਐਲ.ਐਲ.ਆਰ. ਕਾਲਜ ਆਫ਼ ਫਾਰਮੇਸੀ, ਐਲ.ਐਲ.ਆਰ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਐਲ.ਐਲ.ਆਰ. ਮੈਮੋਰੀਅਲ ਇੰਸਟੀਚਿਊਟ ਆਫ਼ ਮੈਨੇਜਮੈਂਟ, ਐਮ.ਐਲ. ਮੈਮੋਰੀਅਲ ਟੈਕਨੀਕਲ ਕਾਲਜ, ਐਸ.ਐਫ.ਸੀ. ਇੰਸਟੀਚਿਊਟ ਆਫ਼ ਮੈਨੇਜਮੈਂਟ, ਐਲ.ਐਲ.ਆਰ. ਮੈਮੋਰੀਅਲ ਇੰਸਟੀਚਿਊਟ ਆਫ਼ ਮੈਨੇਜਮੈਂਟ, ਐਮ.ਐਲ. ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਐਸ.ਐਫ.ਸੀ. ਇੰਸਟੀਚਿਊਟ ਆਫ਼ ਫਾਰਮੇਸੀ ਅਤੇ ਡਾ. ਮਾਨਿਕ ਮੈਮੋਰੀਅਲ ਕਾਲਜ ਦੇ ਚੇਅਰਮੈਨ ਡਾਇਰੈਕਟਰ ਅਤੇ ਪਿ੍ੰਸੀਪਲਾਂ ਵਲੋਂ ਸ਼ਿਰਕਤ ਕੀਤੀ ਗਈ | ਸ਼ੁਰੂਆਤ 'ਚ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਮੀਟਿੰਗ ਵਿਚ ਮਾਣਯੋਗ ਵਾਈਸ ਚਾਂਸਲਰ ਨੇ ਐਫੀਲੇਟਡ ਕਾਲਜਾਂ ਨੂੰ ਆ ਰਹੀ ਐਫਲੀਏਸ਼ਨ ਸਬੰਧੀ ਮੁਸ਼ਕਲਾਂ ਬਾਰੇ, ਭਵਿੱਖ ਵਿਚ ਦਾਖ਼ਲਿਆਂ, ਐਨ.ਏ.ਪੀ. 2020, ਵਿਦਿਆਰਥੀ ਦੀ ਪਲੇਸਮਟ, ਅਧਿਆਪਕਾ ਦੀ ਟਰੇਨਿੰਗ, ਇੰਡਸਟਰੀਆਂ ਐਮ.ਓ.ਯੂ. ਅਤੇ ਖੋਜ ਅਤੇ ਸਿਖਲਾਈ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਐਫੀਲੇਟਡ ਕਾਲਜਾਂ ਦੀਆਂ ਸਹੂਲਤਾਂ, ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ | ਵਾਈਸ ਚਾਂਸਲਰ ਨੇ ਸਾਰੇ ਕਾਲਜਾਂ ਦੇ ਪਿ੍ੰਸੀਪਲ ਤੇ ਡਾਇਰੈਕਟਰ ਨਾਲ ਸਿੱਖਿਆ ਦੀ ਗੁਣਵੱਤਾ, ਨਵੀਆਂ ਸਿੱਖਿਆ ਨੀਤੀਆਂ ਤੇ ਵਿਦਿਆਰਥੀਆਂ ਦੀ ਬਿਹਤਰ ਸੇਵਾਵਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਨੇ ਅਧਿਆਪਕਾਂ ਦੀ ਮਹੱਤਤਾ ਨੂੰ ਸਮਝਦੇ ਹੋਏ, ਉਨ੍ਹਾਂ ਦੀਆਂ ਪੇ੍ਰਰਨਾਵਾਂ ਅਤੇ ਸਮੱਸਿਆਵਾਂ ਨੂੰ ਸੁਣਿਆ ਅਤੇ ਇਹ ਭਰੋਸਾ ਦਿੱਤਾ ਕਿ ਇਕੱਠੇ ਮਿਲ ਕੇ ਮੋਗਾ ਜ਼ਿਲੇ੍ਹ ਦੇ ਸਾਰੇ ਐਫੀਲੇਟਡ ਕਾਲਜਾਂ ਨੂੰ ਇਕ ਉੱਚ ਸਿੱਖਿਆ ਦਰਜੇ ਤੇ ਲਿਆਂਦਾ ਜਾਵੇਗਾ | ਇਸ ਤਰ੍ਹਾਂ ਵਾਈਸ ਚਾਂਸਲਰ ਦਾ ਦੌਰਾ ਸਿਰਫ਼ ਨਿਰੀਖਣ ਹੀ ਨਹੀਂ ਸੀ, ਸਗੋਂ ਸਹਿਯੋਗੀ ਅਤੇ ਪ੍ਰੇਰਕ ਮੁਲਾਕਾਤ ਵੀ.ਸੀ. ਜਿਸ ਨਾਲ ਪੀ. ਆਈ. ਟੀ. ਜੀ. ਟੀ. ਬੀ. ਗੜ੍ਹ ਨੂੰ ਇਕ ਬਿਹਤਰ ਸਿੱਖਿਆ ਸੰਸਥਾ ਬਣਾਉਣ ਵਿਚ ਮਦਦ ਮਿਲੇਗੀ | ਅੰਤ ਵਿਚ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਅਤੇ ਅਧਿਆਪਕਾਂ ਵਲੋਂ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਜੀ ਅਤੇ ਟੀਮ ਦੇ ਸੰਸਥਾ ਆਉਣ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਚੋਰੀ ਦੇ 4 ਮੋਟਰਸਾਈਕਲਾਂ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੀ ਬਰਸੀ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।