25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਭਾਸ਼ਨ ਮੁਕਾਬਲੇ ਕਰਵਾਏ

ਅਜੀਤ ਡੈਸਕ 04-12-2025
ਫ਼ਰੀਦਕੋਟ, 3 ਦਸੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ 'ਚ ਪਹਿਲੀ ਤੋਂ ਪੰਜਵੀਂ ਜਮਾਤਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ | ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨਾ, ਭਾਸ਼ਣ ਕਲਾ ਦਾ ਵਿਕਾਸ ਕਰਨਾ ਤੇ ਮੰਚ 'ਤੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਤਰੀਕੇ ਨਾਲ ਪ੍ਰਗਟ ਕਰਨ ਲਈ ਉਤਸ਼ਹਿਤ ਕਰਨਾ ਸੀ | ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ, ਸਿੱਖਿਆਤਮਕ ਤੇ ਪ੍ਰੇਰਣਾ ਦਾਇਕ ਵਿਸ਼ਿਆਂ 'ਤੇ ਆਪਣੇ ਵਿਚਾਰ ਰੱਖੇ | ਜੱਜ ਸਾਹਿਬਾਨ ਦੇ ਪੈਨਲ ਨੇ ਵਿਦਿਆਰਥੀਆਂ ਦੀਆਂ ਭਾਸ਼ਣ ਕੌਸ਼ਲਾਂ, ਆਵਾਜ਼ ਦੇ ਉਚਾਰਣ, ਵਿਸ਼ੇ ਦੀ ਸਮਝ ਤੇ ਆਤਮ-ਵਿਸ਼ਵਾਸ ਦੇ ਅਧਾਰ 'ਤੇ ਮੁਲਾਂਕਣ ਕੀਤਾ ਜਿਸ ਅਨੁਸਾਰ ਪਹਿਲੀ ਜਮਾਤ ਵਿਚੋਂ ਯੁਵਿਕਾ ਸ਼ਰਮਾ, ਦੂਜੀ ਜਮਾਤ ਵਿਚੋਂ ਅਨੰਨਿਆ, ਤੀਸਰੀ ਜਮਾਤ 'ਚੋਂ ਹਰਕੋਮਲ, ਚੌਥੀ ਵੰਸ਼ਿਕਾ ਤੇ ਪੰਜਵੀਂ ਜਮਾਤ ਵਿਚੋਂ ਸਿਦਕਦੀਪ ਕੌਰ ਅੱਵਲ ਰਹੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਪਿ੍ੰਸੀਪਲ ਪਿ੍ਯੰਕਾ ਬਰਾੜ ਵਲੋਂ ਸਨਮਾਨਿਤ ਕੀਤਾ ਗਿਆ | ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੂਪਮਾ ਤੋਲ਼ਾ ਤੇ ਸ਼ਿਵਮ ਤੋਲ਼ਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹਨ |
ਪਿਛਲੀ ਖ਼ਬਰ ਸਵਿਫਟ ਕਾਰ ਸਵਾਰ ਦੋ ਵਿਅਕਤੀ ਔਰਤ ਦੀਆਂ ਵਾਲੀਆਂ ਖੋਹ ਕੇ ਫ਼ਰਾਰ <br/> ਅਗਲੀ ਖ਼ਬਰ ਫ਼ਰੀਦਕੋਟ ਵਿਖੇ ਚਲਾਈ ਜਾ ਰਹੀ ਨਵੀਂ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।