ਫ਼ਰੀਦਕੋਟ, 3 ਦਸੰਬਰ (ਸਰਬਜੀਤ ਸਿੰਘ)-ਜ਼ਿਲ੍ਹਾ ਕਚਿਹਰੀਆਂ ਫ਼ਰੀਦਕੋਟ ਵਿਖੇ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲਾਂ ਵਲੋਂ ਕੇਕ ਕੱਟ ਕੇ ਵਕੀਲ ਦਿਵਸ ਮਨਾਇਆ ਗਿਆ | ਸੀਨੀਅਰ ਵਕੀਲ ਪਿ੍ਤਪਾਲ ਸਿੰਘ ਸੁਖੀਜਾ ਵਲੋਂ ਕੇਕ ਕੱਟ ਕੇ ਵਕੀਲਾਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਵਕੀਲ ਹਮੇਸ਼ਾ ਆਮ ਲੋਕਾਂ ਨੂੰ ਕਾਨੂੰਨ ਦੇ ਜ਼ਰੀਏ ਇਨਸਾਫ਼ ਦਿਵਾਉਣ ਲਈ ਤਤਪਰ ਰਹਿੰਦੇ ਹਨ | ਇਸ ਮੌਕੇ ਹਰਪ੍ਰਤਾਪ ਸਿੰਘ, ਸੰਦੀਪ ਹਾਂਡਾ, ਸਿਮਰਵਿਜੇ ਸਿੰਘ, ਦਿਲਦੀਪ ਸਿੰਘ, ਹਰਸਨਦੀਪ ਸਿੰਘ, ਗਗਨੀ ਸੁਖੀਜਾ, ਜਸਕੀਰਤ ਸਿੰਘ ਆਦਿ ਹਾਜ਼ਰ ਸਨ |