ਕੋਟਕਪੂਰਾ, 25 ਨਵੰਬਰ (ਮੇਘਰਾਜ)-ਅੱਜ ਸਵੇਰੇ ਕੋਟਕਪੂਰਾ-ਜੈਤੋ ਬਾਈਪਾਸ 'ਤੇ ਪਏ ਡੂੰਘੇ ਖੱਡਿਆਂ ਕਾਰਨ ਇਕ ਕੈਂਟਰ ਦੇ ਪਿਛਲੇ ਐਕਸਲ ਟੁੱਟ ਗਏ ਤੇ ਦੋਨੋਂ ਪਾਸੇ ਦੇ ਟਾਇਰ ਕੈਂਟਰ ਤੋਂ ਅਲੱਗ ਹੋ ਗਏ | ਉਕਤ ਹਾਦਸੇ ਕਾਰਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕੈਂਟਰ ਜੈਤੋ ਵਾਲੇ ਪਾਸਿਉਂ ਕੋਟਕਪੂਰਾ ਵੱਲ ਆ ਰਿਹਾ ਸੀ ਜਦ ਉਹ ਕੋਟਕਪੂਰਾ-ਜੈਤੋ ਬਾਈਪਾਸ 'ਤੇ ਸਮਾਧ ਵਾਲੇ ਪੁਲ ਨਜ਼ਦੀਕ ਪੁੱਜਾ ਤਾਂ ਸੜਕ 'ਤੇ ਪਏ ਡੂੰਘੇ ਖੱਡੇ 'ਚ ਵੱਜਣ ਕਾਰਨ ਕੈਂਟਰ ਦੇ ਪਿਛਲੇ ਐਕਸਲ ਟੁੱਟ ਗਏ ਤੇ ਟਾਇਰ ਵਾਹਨ ਤੋਂ ਅਲੱਗ ਹੋ ਗਏ | ਜਿਸ ਨੂੰ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਸੜਕ ਤੋਂ ਪਾਸੇ ਕੀਤਾ | ਹਾਦਸਾਗ੍ਰਸਤ ਵਾਹਨ ਸੜਕ ਦੇ ਵਿਚਕਾਰ ਖਰਾਬ ਹੋਣ ਕਾਰਨ ਸੜਕ ਦੇ ਦੋਨੋਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਨੂੰ ਸਥਾਨਕ ਲੋਕਾਂ ਨੇ ਚਾਲੂ ਕਰਵਾਇਆ ਤੇ ਜੈਤੋ ਰੋਡ ਤੋਂ ਵੱਡੇ ਵਾਹਨਾਂ ਨੂੰ ਹੋਰ ਪਾਸਿਉਂ ਲੰਘਾਇਆ | ਬਾਈਪਾਸ 'ਤੇ ਲੋਕਾਂ ਦੀ ਸਹੂਲਤ ਲਈ ਲਗਾਈਆਂ ਸਟਰੀਟ ਲਾਈਟਾਂ ਵੀ ਖਰਾਬ ਪਈਆਂ ਹਨ | ਰਾਤ ਸਮੇਂ ਦੋਪਹੀਆ ਵਾਹਨ ਚਾਲਕਾਂ ਨੂੰ ਆਉਣਾ ਜਾਣਾ ਔਖਾ ਹੋ ਜਾਂਦਾ ਹੈ | ਰਾਤ ਸਮੇਂ ਉਕਤ ਬਾਈਪਾਸ 'ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਵਾਪਰ ਚੁੱਕੀਆਂ ਹਨ | ਕੋਟਕਪੂਰਾ ਸ਼ਹਿਰ ਨੂੰ ਅਨੇਕਾਂ ਪਿੰਡਾਂ ਤੇ ਸ਼ਹਿਰਾਂ ਨਾਲ ਜੋੜਨ ਵਾਲੇ ਬਾਈਪਾਸ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ | ਲੋਕਾਂ ਦੀ ਹਲਕਾ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਕੋਟਕਪੂਰਾ-ਜੈਤੋ ਬਾਈਪਾਸ ਦਾ ਨਵ-ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਆਉਣ ਜਾਣ ਲਈ ਕੋਈ ਸਮੱਸਿਆ ਨਾ ਆਵੇ | ਇਸ ਤੋਂ ਇਲਾਵਾ ਪਿੰਡਾਂ ਦੀਆਂ ਸੰਪਰਕ ਸੜਕਾਂ ਤੇ