28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੀ.ਏ.ਪੀ. ਦੀ ਮੰਗ ਪੂਰੀ ਨਾ ਹੋਣ 'ਤੇ ਕਿਸਾਨਾਂ ਵਲੋਂ ਧਰਨਾ ਲਗਾਉਣ ਦੀ ਚਿਤਾਵਨੀ

ਅਜੀਤ ਡੈਸਕ 03-11-2025
ਗਿੱਦੜਬਾਹਾ, 2 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਡੀ.ਏ.ਪੀ. ਖ਼ਾਦ ਦੀ ਕਿੱਲਤ ਨਾਲ ਜੂਝ ਰਹੇ ਕਿਸਾਨਾਂ ਨੇ ਦਿ ਨਿਊ ਗਿੱਦੜਬਾਹਾ ਕੋਆਪ੍ਰੇਟਿਵ ਸਹਿਕਾਰੀ ਸਭਾ ਗਿੱਦੜਬਾਹਾ ਦੇ ਬਾਹਰ ਮੀਟਿੰਗ ਕੀਤੀ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਮੈਂਬਰਾਂ ਅਨੁਸਾਰ ਸੁਸਾਇਟੀ ਵਿਖੇ ਡੀ.ਏ.ਪੀ. ਖ਼ਾਦ ਪੂਰੀ ਨਹੀਂ ਭੇਜੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਡੀ.ਏ.ਪੀ. ਦੀ ਮੰਗ ਪੂਰੀ ਨਾ ਹੋਣ 'ਤੇ ਸੁਸਾਇਟੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ | ਇਸ ਮੌਕੇ ਕਿਸਾਨ ਮੁਖ਼ਤਿਆਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਹੈਪੀ ਸਿੱਧੂ, ਗੁਰਮੇਲ ਧਾਲੀਵਾਲ, ਜਗਦੀਪ ਸਿੰਘ, ਕਾਲਾ ਸਿੰਘ, ਰਾਮਪਾਲ ਸਿੰਘ, ਅੰਗਰੇਜ਼ ਸਿੰਘ, ਸੁਖਮੰਦਰ ਸਿੰਘ, ਸਰਬਜੀਤ ਸਿੰਘ, ਕੁਸ਼ਲਦੀਪ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਲੱਕੀ ਸਿੱਧੂ, ਮੁਖ਼ਤਿਆਰ ਸਿੰਘ ਮਾਨ, ਕਾਲਾ ਧਾਲੀਵਾਲ ਅਤੇ ਉਂਕਾਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਦੀ ਬਾਸਕਟਬਾਲ ਟੀਮ ਨੇ ਸਿਲਵਰ ਤਗ਼ਮਾ ਜਿੱਤਿਆ ਅਗਲੀ ਖ਼ਬਰ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ 'ਚ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।