14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 25-09-2025
ਫ਼ਰੀਦਕੋਟ, 24 ਸਤੰਬਰ (ਸਤੀਸ਼ ਬਾਗ਼ੀ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਦਿਲ ਅਤੇ ਦੰਦਾਂ ਦੀ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਕਿਉਰ ਹਸਪਤਾਲ ਵਿਖੇ ਲਗਾਇਆ ਗਿਆ | ਰੋਟਰੀ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਅਤੇ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗਗਨਦੀਪ ਸਿੰਘ ਵਾਂਦਰ, ਡਾ. ਸਤਿੰਦਰ ਕੌਰ ਸੰਧੂ ਮੈਡੀਸਨ ਦੇ ਮਾਹਿਰ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾ. ਕਰਨ ਬਜਾਜ ਅਤੇ ਡਾ. ਤੇਜਿੰਦਰ ਜੀਤ ਕੌਰ ਨੇ ਕੈਂਪ 'ਚ 95 ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ 'ਚ ਈ.ਸੀ.ਜੀ, ਖੂਨ ਟੈਸਟ, ਬਲੱਡ ਪ੍ਰੈਸ਼ਰ, ਪਲੱਸ ਮੋਨੀਟਰਿੰਗ ਦੇ ਟੈਸਟ ਮੁਫ਼ਤ ਕੀਤੇ ਗਏ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕੁਲਜੀਤ ਸਿੰਘ ਵਾਲੀਆ, ਅਸ਼ੋਕ ਸੱਚਰ, ਭਾਰਤ ਭੂਸ਼ਨ ਸਿੰਗਲਾ, ਐਡਵੋਕੇਟ ਲਲਿਤ ਮੋਹਨ ਗੁਪਤਾ, ਨਵੀਸ਼ ਛਾਬੜਾ, ਪਿ੍ਤਪਾਲ ਸਿੰਘ ਕੋਹਲੀ, ਅਰਵਿੰਦ ਛਾਬੜਾ, ਇੰਜ. ਮਨਦੀਪ ਸ਼ਰਮਾ, ਸੁਖਬੀਰ ਸਿੰਘ ਸੱਚਦੇਵਾ, ਕੇ.ਪੀ.ਸਿੰਘ ਸਰਾਂ, ਜੈਪ੍ਰੀਤ ਸਿੰਘ ਸਿੱਧੂ, ਗਰੀਸ਼ ਸੁਖੀਜਾ, ਪਵਨ ਵਰਮਾ ਖਜ਼ਾਨਚੀ, ਸੁਖਵੰਤ ਸਿੰਘ, ਕੇਵਲ ਕਿ੍ਸ਼ਨ ਕਟਾਰੀਆ, ਜਗਦੀਪ ਸਿੰਘ ਗਿੱਲ ਅਤੇ ਪਰਵਿੰਦਰ ਸਿੰਘ ਕੰਧਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੌਮੀ ਮੁਕਾਬਲਿਆਂ 'ਚੋਂ ਸਹਿਬਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਪਰਾਲੀ ਦੀ ਸੰਭਾਲ ਸੰਬੰਧੀ ਢੀਮਾਂਵਾਲੀ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।