01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਬਾ ਸ੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਮਨਾਇਆ <br/>

ਅਜੀਤ ਡੈਸਕ 03-09-2025
ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਹਰ ਸਾਲ ਦੀ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਮਨਾਇਆ ਗਿਆ | ਸੁਸਾਇਟੀ ਦੇ ਸਰਪ੍ਰਸਤ ਮਹੰਤ ਬਲਦੇਵ ਦਾਸ ਨੇ ਡੇਰਾ ਸਮਾਧਾਂ ਵਿਖੇ ਪਹਿਲਾਂ ਮਾਤਰਾ ਸਾਹਿਬ ਦੇ ਪਾਠ ਕਰਨ ਉਪਰੰਤ ਸੰਗਤ ਨੂੰ ਤਿਆਗ ਦੀ ਮੂਰਤ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਦੱਸਿਆ ਕਿ 1494 ਈਸਵੀ ਵਿਚ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਘਰ ਹੋਇਆ | ਸਾਰੀ ਜ਼ਿੰਦਗੀ ਉਨ੍ਹਾਂ ਨੇ ਤਪੱਸਿਆ, ਤਿਆਗ ਤੇ ਧਿਆਨ ਨੂੰ ਆਪਣਾ ਮਾਰਗ ਬਣਾਇਆ | ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਨੂੰ ਸ਼ੂਗਰ ਜਾਂਚ ਕਰਨ ਵਾਲੀਆਂ ਮਸ਼ੀਨਾਂ ਮੁਫ਼ਤ ਵੰਡੀਆਂ ਗਈਆਂ | ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਕੁਲਵਿੰਦਰ ਸਿੰਘ ਗੋਰਾ, ਰਾਜਵੀਰ ਸਰਪੰਚ, ਜਗਮੀਤ ਸਿੰਘ ਸੰਧੂ, ਰਾਕੇਸ਼ ਗਰਗ, ਮਦਨ ਗੋਪਾਲ, ਡਾ. ਸਾਹਿਲ ਅਰੋੜਾ, ਰਜਿੰਦਰ ਦਾਸ ਰਿੰਕੂ, ਬੰਟੀ ਸੁਰਿਆਵੰਸ਼ੀ, ਗੁਰਸਾਹਿਬ ਸਿੰਘ, ਸਚਿਨ ਸੇਠੀ, ਕਾਕਾ ਬਰਗਾੜੀ, ਨਵਕਿਰਨ ਸਿੰਘ, ਵੈਦ ਜਗਦੀਸ਼ ਦਾਸ, ਗੁਰਵਿੰਦਰ ਸਿੰਘ, ਡਾ. ਡੀ.ਕੇ ਸਿੰਘ, ਜੇ.ਈ. ਭਗਵਾਨ ਸਿੰਘ, ਜਸਵਿੰਦਰ ਸਿੰਘ ਮਿੰਟੂ, ਕਾਕਾ ਵਰਮਾ, ਨਰਿੰਦਰਪਾਲ ਸਿੰਘ, ਜਗਸੀਰ ਸਿੰਘ, ਇਕਬਾਲ ਸਿੰਘ, ਬੱਬੂ, ਸਿਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ |


ਪਿਛਲੀ ਖ਼ਬਰ ਜੈਨ ਸਭਾ ਵਿਖੇ ਮੁਫ਼ਤ ਮਲਟੀ ਸਪੈਸ਼ਲਿਟੀ ਮੈਗਾ ਸਿਹਤ ਜਾਂਚ ਕੈਂਪ 6 ਨੂੰ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਐਨ.ਸੀ.ਸੀ. ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।