01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਨੇ ਵਧਾਈਆਂ ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ <br/>

ਅਜੀਤ ਡੈਸਕ 03-09-2025
ਬਰਗਾੜੀ, 2 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਕੁਝ ਹਿੱਸਿਆਂ 'ਚ ਹੜ੍ਹ ਆ ਗਏ ਅਤੇ ਕਿਸਾਨਾਂ ਦੀਆਂ ਫ਼ਸਲਾਂ ਲਗਪਗ ਬਰਬਾਦ ਹੋ ਗਈਆਂ ਹਨ ਤੇ ਆਮ ਲੋਕਾਂ ਦੇ ਘਰ-ਬਾਰ ਢਹਿ ਗਏ ਹਨ ਪ੍ਰੰਤੂ ਮਾਲਵਾ ਦਾ ਕੁਝ ਹਿੱਸਾ ਹੜ੍ਹਾਂ ਦੀ ਮਾਰ ਤੋਂ ਤਾਂ ਭਾਂਵੇ ਬਚਿਆ ਹੋਇਆ ਹੈ | ਜੇਕਰ ਆਉਣ ਵਾਲੇ ਦਿਨਾਂ 'ਚ ਇਸ ਲਗਾਤਾਰ ਮੀਂਹ ਪੈਣਾ ਜਾਰੀ ਰਿਹਾ ਤਾਂ ਇਸ ਖਿੱਤੇ 'ਚ ਕਿਸਾਨਾਂ ਤੇ ਆਮ ਲੋਕਾਂ ਦੇ ਆਰਥਿਕ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਮੀਂਹ ਨਾਲ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਤੇ ਆਮ ਲੋਕਾਂ ਦਾ ਤਰ੍ਹਾਂ-ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਉਥੇ ਪੋਲੀਥੀਨ ਪੇਪਰ ਵੇਚਣ ਵਾਲੇ ਦੁਕਾਨਦਾਰਾਂ ਦੀ ਚਾਂਦੀ ਬਣੀ ਹੋਈ ਹੈ ਕਿਉਂਕਿ ਗਰੀਬ ਲੋਕਾਂ ਕੋਲ ਮਕਾਨਾਂ ਦੀਆਂ ਛੱਤਾਂ 'ਚੋਂ ਟੱਪਕਦੇ ਪਾਣੀ ਨੂੰ ਰੋਕਣ ਲਈ ਹੋਰ ਕੋਈ ਚਾਰਾ ਨਾ ਹੋਣ ਕਰਕੇ ਉਹ ਆਪਣੇ ਮਕਾਨਾਂ ਦੀਆਂ ਛੱਤਾਂ 'ਤੇ ਪੋਲੀਥੀਨ ਪਾ ਕੇ ਹੀ ਆਪਣਾ ਸਿਰ ਢੱਕਣ ਲਈ ਮਜਬੂਰ ਹਨ | ਇਸ ਪੇਪਰ ਦੀ ਲਗਾਤਾਰ ਹੋ ਰਹੀ ਵਿਕਰੀ ਕਾਰਨ ਦੁਕਾਨਾਂ 'ਤੇ ਇਸ ਦੀ ਘਾਟ ਹੋ ਜਾਣ ਕਾਰਨ ਖਪਤਕਾਰਾਂ ਨੂੰ ਇਹ ਪੇਪਰ ਖਰੀਦਣ ਲਈ ਦੂਰ-ਦੁਰਾਡੇ ਸ਼ਹਿਰਾਂ 'ਚ ਜਾਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਸਰਦੀ ਦੇ ਮੌਸਮ ਦੀਆਂ ਬੀਜੀਆਂ ਸਬਜ਼ੀਆਂ ਜਿਵੇਂ ਗੋਭੀ, ਮੂਲੀਆਂ, ਪਾਲਕ ਆਦਿ ਦਾ ਮੀਂਹ ਨਾਲ ਵੱਡਾ ਨੁਕਸਾਨ ਹੋਇਆ ਅਤੇ ਗਰਮ ਰੁੱਤ ਦੀਆਂ ਸਬਜ਼ੀਆਂ ਵੀ ਮੀਂਹ ਨਾਲ ਬਰਬਾਦ ਹੋਣ ਕਰਕੇ ਬਾਜ਼ਾਰ 'ਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਇਹ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ | ਮੀਂਹ ਕਾਰਨ ਲੋਕ ਕਿਸ ਤਰ੍ਹਾਂ ਕੁਦਰਤੀ ਮਸੀਬਤਾਂ ਨਾਲ ਜੂਝ ਰਹੇ ਹਨ ਪ੍ਰੰਤੂ ਸਰਕਾਰੀ ਤੰਤਰ ਲੋਕਾਂ ਦੀਆਂ ਇਨ੍ਹਾਂ ਮਸੀਬਤਾਂ ਦਾ ਕੋਈ ਹਲ ਕਰਨ ਦੀ ਬਜਾਏ ਸਭ ਕੁਝ ਮੂਕ ਦਰਸ਼ਕ ਬਣ ਕਿ ਦੇਖ ਰਿਹਾ ਹੈ |

ਪਿਛਲੀ ਖ਼ਬਰ ਬਾਬਾ ਫ਼ਰੀਦ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਤਗਮੇ ਜਿੱਤੇ <br/> ਅਗਲੀ ਖ਼ਬਰ ਦੀਪ ਸਿੰਘ ਵਾਲਾ ਵਿਖੇ ਹੜ੍ਹਾਂ ਦੇ ਪਾਣੀ ਨਾਲ 2000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।