01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦੀਪ ਸਿੰਘ ਵਾਲਾ ਵਿਖੇ ਹੜ੍ਹਾਂ ਦੇ ਪਾਣੀ ਨਾਲ 2000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ <br/>

ਪਿੰਡ ਦੀਪ ਸਿੰਘ ਵਾਲਾ ਵਿਖੇ ਮੀਂਹ ਨਾਲ ਇਕ ਘਰ ਦੇ ਕਮਰੇ ਦੀ ਡਿੱਗੀ ਛੱਤ ਕਾਰਨ ਹੋਏ ਨੁਕਸਾਨ ਬਾਰੇ ਪਰਿਵਾਰ ਤੋਂ ਸਰਪੰਚ ਬਲਜਿੰਦਰ ਸਿੰਘ ਔਲਖ ਅਤੇ ਪਿੰਡ ਵਾਸੀ ਜਾਣਕਾਰੀ ਲੈਂਦੇ ਹੋਏ | (ਸੱਜੇ) ਪਿੰਡ ਦੀਪ ਸਿੰਘ ਵਾਲਾ ਵਿਖੇ ਝੋਨੇ ਦੇ ਖੇਤਾਂ 'ਚ ਭਰਿਆ ਮੀਂਹ ਦਾ ਪਾਣੀ | ਤਸਵੀਰਾਂ: ਆਰ.ਐਸ.ਧੁੰਨਾ <br/> 03-09-2025
ਸਾਦਿਕ, 2 ਸਤੰਬਰ (ਆਰ.ਐਸ.ਧੁੰਨਾ)-ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਜਿੱਥੇ ਪੰਜਾਬ ਅੰਦਰ ਹੜ੍ਹ ਆਏ ਹੋਏ ਹਨ ਉੱਥੇ ਨੇੜਲੇ ਪਿੰਡ ਦੀਪ ਸਿੰਘ ਵਾਲਾ ਵਿਖੇ ਵੀ ਹੜ੍ਹ ਦਾ ਰੂਪ ਧਾਰੀ ਬੈਠੇ ਮੀਂਹ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਭਾਰੀ ਮੀਂਹ ਕਾਰਨ ਪਿੰਡ 'ਚ ਕਈ ਘਰਾਂ ਦੀਆਂ ਛੱਤਾਂ ਡਿੱਗਣ ਦਾ ਵੀ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ਦੀਪ ਸਿੰਘ ਵਾਲਾ ਦੇ ਸਰਪੰਚ ਬਲਜਿੰਦਰ ਸਿੰਘ ਔਲਖ, ਮਲਕੀਤ ਸਿੰਘ ਮਨਾਵਾਂ, ਸੇਵਕ ਭੁੱਲਰ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਤੋਂ ਮਿਸ਼ਰੀਵਾਲਾ ਨੂੰ ਜਾਂਦੀ ਸੜਕ ਤੋਂ ਲੰਘਦੇ ਸੇਮਨਾਲੇ ਦੀ ਪੁਟਾਈ ਤੇ ਸਫ਼ਾਈ ਨਾ ਹੋਣ ਕਾਰਨ ਪਿਛਲੇ ਪਿੰਡਾਂ ਤੋਂ ਆ ਰਹੇ ਬਰਸਾਤੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਖੇਤਾਂ 'ਚ ਭਰ ਗਿਆ ਅਤੇ ਉਸ ਨੇ ਪਿੰਡ ਵਾਲੇ ਪਾਸੇ ਆਪਣੀ ਮਾਰ ਸ਼ੁਰੂ ਕਰ ਦਿੱਤੀ ਸੀ ਪਰ ਪਿੰਡ ਵਾਸੀਆਂ ਨੇ ਆਪਣੀ ਸੂਝਬੂਝ ਤੋਂ ਕੰਮ ਲੈਂਦਿਆਂ ਪਾਣੀ ਦੀ ਨਿਕਾਸੀ ਦਾ ਰੁੱਖ ਹੋਰ ਪਾਸੇ ਨੂੰ ਮੋੜ ਦਿੱਤਾ ਜਿਸ ਨਾਲ ਪਿੰਡ ਵਾਸੀਆਂ ਨੇ ਕੁਝ ਸੁੱਖ ਦਾ ਸਾਹ ਲਿਆ | ਉਨ੍ਹਾਂ ਦੱਸਿਆ ਕਿ ਪਿੰਡ ਦੇ ਆਸ ਪਾਸ ਹੜ੍ਹਾਂ ਵਰਗੀ ਸਥਿਤੀ ਬਣੀ ਹੋਣ ਕਾਰਨ ਹਰੇਕ ਪਿੰਡ ਵਾਸੀ ਚਿੰਤਤ ਦਿਖਾਈ ਦੇ ਰਿਹਾ ਹੈ ਤੇ ਪਾਣੀ ਖੇਤਾਂ 'ਚ ਭਰ ਜਾਣ ਕਾਰਨ 2000 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਦੇ ਨਾਲ ਨਾਲ ਹਰੇ ਚਾਰੇ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਪਸ਼ੂ ਧਨ ਦੀ ਖੁਰਾਕ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਸਰਪੰਚ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਮੀਂਹ ਤੇਜ਼ ਹੋਣ ਕਾਰਨ ਸੱਤਪਾਲ ਸਿੰਘ ਪੁੱਤਰ ਹੀਰਾ ਸਿੰਘ ਦੇ ਕਮਰੇ ਦੀ ਛੱਤ ਡਿੱਗ ਪਈ ਹੈ ਰਾਤ ਸਮੇਂ ਪਰਿਵਾਰ ਕਮਰੇ 'ਚ ਸੌਂ ਰਿਹਾ ਸੀ ਕਿ ਇਹ ਭਾਣਾ ਵਾਪਰ ਗਿਆ ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਦੇ ਕੁਝ ਸੱਟਾਂ ਵੀ ਆਈਆਂ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਹੜ੍ਹ ਵਰਗੀ ਸਥਿਤੀ ਤੋਂ ਲੋਕਾਂ ਨੂੰ ਬਚਾਉਣ ਲਈ ਢੁੱਕਵੇਂ ਪ੍ਰਬੰਧ ਜਲਦੀ ਕੀਤੇ ਜਾਣ ਤਾਂ ਜੋ ਲੋਕ ਕਿਸੇ ਅਣਹੋਣੀ ਤੋਂ ਬੱਚ ਸਕਣ |

ਪਿਛਲੀ ਖ਼ਬਰ ਦੀਪ ਸਿੰਘ ਵਾਲਾ ਵਿਖੇ ਹੜ੍ਹਾਂ ਦੇ ਪਾਣੀ ਨਾਲ 2000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ <br/> ਅਗਲੀ ਖ਼ਬਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ 'ਚ ਨਾਕਾਮ ਰਹੀ ਪੰਜਾਬ ਸਰਕਾਰ: ਕਿੱਕੀ ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।