30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

2 ਕਰੋੜ ਦੀ ਲਾਗਤ ਵਾਲੇ ਡਿਵਾਈਡਰ ਦਾ ਨੀਂਹ ਪੱਥਰ ਡਾ. ਬਲਜੀਤ ਕੌਰ ਨੇ ਰੱਖਿਆ <br/>

ਅਜੀਤ ਡੈਸਕ 03-09-2025
ਮਲੋਟ, 2 ਸਤੰਬਰ (ਪਾਟਿਲ)-ਮਲੋਟ ਖੇਤਰ ਵਿਚ ਸੜਕ ਹਾਦਸਿਆਂ ਨੂੰ ਰੋਕਣ ਦੇ ਮਕਸਦ ਨਾਲ ਮਲੋਟ ਸ਼ਹਿਰ 'ਚੋਂ ਲੰਘਦੀ ਨੈਸ਼ਨਲ ਹਾਈਵੇਅ ਵਿਚਕਾਰ ਕਰੀਬ 2 ਕਰੋੜ ਦੀ ਲਾਗਤ ਨਾਲ ਤਿਆਰ ਨਾਲ ਹੋਣ ਵਾਲੇ ਡੀਵਾਈਡਰ ਦੇ ਕੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਅੱਜ ਨੀਂਹ ਪੱਥਰ ਰੱਖ ਕੇ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਮਲੋਟ ਬਲਾਕ ਦੇ ਪ੍ਰਧਾਨ ਬਲਦੇਵ ਕੁਮਾਰ ਗਗਨੇਜਾ (ਲਾਲੀ ਜੈਨ) ਨੇ ਸੜਕ ਉੱਪਰ ਟਕ ਲਗਾ ਕੰਮ ਦੀ ਰਸਮੀ ਸ਼ੁਰੂਆਤ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕੇ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਸੜਕ ਵਿਚਕਾਰ ਵਧੀਆ ਡੀਵਾਈਡਰ ਤਿਆਰ ਕੀਤਾ ਜਾਵੇ, ਇਸ ਮੰਗ ਨੂੰ ਪੂਰਾ ਕਰਦੇ ਹੋਏ ਇਸ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਅਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ, ਜਿਸ 'ਤੇ ਕਰੀਬ 2 ਕਰੋੜ ਖ਼ਰਚ ਆਵੇਗਾ | ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸੜਕ ਉੱਪਰ ਨਾਜਾਇਜ਼ ਕੀਤੇ ਕਬਜ਼ਿਆਂ ਨੂੰ ਵੀ ਖ਼ਾਲੀ ਕਰਵਾਉਣ ਲਈ ਸਖ਼ਤੀ ਨਾਲ ਪੇਸ਼ ਆਉਣਾ ਪਵੇਗਾ | ਇਸ ਮੌਕੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਸਤਿਗੁਰੂ ਦੇਵ ਪੱਪੀ, ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਦੌਰਾ <br/> ਅਗਲੀ ਖ਼ਬਰ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਕੇਂਦਰ ਸਰਕਾਰ ਤੁਰੰਤ ਪੈਕੇਜ ਜਾਰੀ ਕਰੇ-ਮੋਹਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।