30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ <br/>

ਅਜੀਤ ਡੈਸਕ 03-09-2025
ਮਲੋਟ, 2 ਸਤੰਬਰ (ਪਾਟਿਲ)-ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਫ਼ਾਜ਼ਿਲਕਾ ਇਲਾਕੇ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 20 ਦੇ ਕਰੀਬ ਨੌਜਵਾਨਾਂ ਦਾ ਜਥਾ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਦੀ ਅਗਵਾਈ 'ਚ ਲੰਗਰ, ਸੁੱਕਾ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਇਆ | ਇਸ ਮੌਕੇ ਪਹਿਲਾਂ ਗੁਰੂਘਰ ਵਿਖੇ ਹੜ੍ਹ ਪੀੜਤਾਂ ਨੂੰ ਇਸ ਆਪਦਾ ਨਾਲ ਨਜਿੱਠਣ ਦਾ ਬਲ ਦੇਣ ਤੇ ਲੰਗਰ ਦੀ ਸੇਵਾ ਪ੍ਰਵਾਨਗੀ ਲਈ ਅਰਦਾਸ ਜੋਦੜੀ ਕੀਤੀ ਗਈ | ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਕਰੀਬ ਅੱਧਾ ਪੰਜਾਬ ਪਾਣੀ ਦੀ ਮਾਰ ਹੇਠ ਹੈ ਅਤੇ ਇਹ ਆਪਦਾ ਬਹੁਤ ਵੱਡੀ ਹੈ | ਉਨ੍ਹਾਂ ਕਿਹਾ ਕਿ ਇਸ ਗੁਰੂਘਰ ਤੋਂ ਇਲਾਕਾ ਨਿਵਾਸੀ ਸੰਗਤ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮੇਂ-ਸਮੇਂ 'ਤੇ ਇਨ੍ਹਾਂ ਇਲਾਕਿਆਂ ਵਿਚ ਪਹੁੰਚ ਕਰਕੇ ਜ਼ਰੂਰਤ ਅਨੁਸਾਰ ਸਹਾਇਤਾ ਕੀਤੀ ਜਾਂਦੀ ਰਹੇਗੀ | ਨੌਜਵਾਨਾਂ ਦੇ ਇਸ ਜਥੇ ਨਾਲ ਅਗਵਾਈ ਕਰਨ ਲਈ ਬਾਬਾ ਬਲਜੀਤ ਸਿੰਘ ਨੇ ਖ਼ੁਦ ਵੀ ਚਾਲੇ ਪਏ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਮੀਤ ਪ੍ਰਧਾਨ ਸੁਰਿੰਦਰ ਸਿੰਘ ਬੱਗਾ, ਖ਼ਜ਼ਾਨਚੀ ਜੱਜਪਾਲ ਸ਼ਰਮਾ, ਸਕੱਤਰ ਭਾਈ ਜਗਮੀਤ ਸਿੰਘ ਖ਼ਾਲਸਾ, ਜਸਪ੍ਰੀਤ ਸਿੰਘ ਮਾਣਾ, ਅਮਨਦੀਪ ਸਿੰਘ, ਮਹਿੰਦਰ ਸਿੰਘ, ਅਸ਼ਵਨੀ ਗੋਇਲ, ਜਸ਼ਨਪ੍ਰੀਤ ਸਿੰਘ ਅਤੇ ਗੁਰਮਨਪ੍ਰੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਮਲੋਟ ਵਿਖੇ 'ਸੰਗਠਨ ਸਿਰਜਣ ਅਭਿਆਨ' ਤਹਿਤ ਮੀਟਿੰਗ <br/> ਅਗਲੀ ਖ਼ਬਰ ਲੋਕਾਂ ਨੂੰ ਖ਼ੱਜਲ-ਖ਼ੁਆਰੀ ਤੋਂ ਬਚਾਉਣ ਲਈ ਪਿੰਡਾਂ 'ਚ ਕੈਂਪਾਂ ਰਾਹੀਂ ਹੋਣਗੇ ਸਾਰੇ ਕੰਮ-ਡਾ. ਬਲਜੀਤ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।