29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਨਪ੍ਰੀਤ ਸਿੰਘ ਬਾਦਲ ਨੇ ਸਮਰਥਕਾਂ ਦਾ ਹਾਲਚਾਲ ਜਾਣਿਆ <br/>

ਅਜੀਤ ਡੈਸਕ 03-09-2025
ਗਿੱਦੜਬਾਹਾ, 2 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਸਾਬਕਾ ਖ਼ਜ਼ਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਅੱਜ ਹਲਕੇ ਦੇ ਪਿੰਡ ਭਾਰੂ ਵਿਖੇ ਆਪਣੇ ਸਮਰਥਕਾਂ ਦੀ ਸਿਹਤ ਦਾ ਹਾਲਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ | ਪਿੰਡ ਭਾਰੂ ਵਿਖੇ ਕਰਨੈਲ ਸਿੰਘ ਪੁਰੀ ਤੇ ਲਛਮਨ ਦਾਸ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਹਨ ਅਤੇ ਸ. ਬਾਦਲ ਉਨ੍ਹਾਂ ਦੀ ਸਿਹਤ ਦਾ ਹਾਲਚਾਲ ਪੁੱਛਣ ਲਈ ਗਏ | ਜਿੱਥੇ ਉਨ੍ਹਾਂ ਪਰਿਵਾਰ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਹੀ ਬਾਦਲ ਪਰਿਵਾਰ ਨਾਲ ਚੱਟਾਨ ਵਾਂਗ ਖੜੇ੍ਹ ਰਹੇ ਹਨ | ਸ. ਬਾਦਲ ਨੇ ਉਨ੍ਹਾਂ ਦੀ ਸਿਹਤ ਦੀ ਤੰਦਰੁਸਤੀ ਲਈ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਾਸੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਜਿਸ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਹਰ ਪੰਜਾਬੀ ਨੂੰ ਇਸ ਮੁਸੀਬਤ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ | ਇਸ ਮੌਕੇ ਹਰਬੰਸ ਸਿੰਘ ਸੱਗੂ ਦਫ਼ਤਰ ਇੰਚਾਰਜ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਗੁਰੂਸਰ, ਰੁਪਿੰਦਰ ਸਮਾਗ, ਬਾਬੂ ਸਿੰਘ ਸਰਪੰਚ, ਸਰਫਰਾਜ ਸਿੰਘ ਗਿੱਲ, ਓਮ ਪ੍ਰਕਾਸ਼ ਬਾਂਕੇ ਅਤੇ ਪੱਪੀ ਚਹਿਲ ਹਾਜ਼ਰ ਸਨ |

ਪਿਛਲੀ ਖ਼ਬਰ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਲੈਕਚਰਾਰ ਸੰਜੀਵ ਬਾਵਾ ਸੇਵਾ ਮੁਕਤ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।