29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਕਾਨ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ <br/>

ਅਜੀਤ ਡੈਸਕ 03-09-2025
ਸਮਾਲਸਰ, 2 ਸਤੰਬਰ (ਗੁਰਜੰਟ ਕਲਸੀ ਲੰਡੇ)-ਇੱਥੇ ਮਲ ਕੇ ਰੋਡ 'ਤੇ ਵੱਸਦੇ ਇਕ ਗਰੀਬ ਪਰਿਵਾਰ ਦੀ ਬੀਤੀ ਦੇਰ ਰਾਤ ਛੱਤ ਡਿੱਗ ਪਈ | ਸੁਖਦੇਵ ਸਿੰਘ ਪੁੱਤਰ ਹਰਨਾਮ ਸਿੰਘ, ਸੁਰਿੰਦਰ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਬਾਰੀਕ ਕਣੀ ਦੀ ਬਾਰਿਸ਼ ਨੇ ਉਨ੍ਹਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਏਕਮਜੋਤ ਸਿੰਘ ਸਮੇਤ ਕਮਰੇ ਵਿਚ ਸੌਂ ਰਹੇ ਸਨ ਤਾਂ ਬੀਤੀ ਅੱਧੀ ਰਾਤ ਨੂੰ ਉਨ੍ਹਾਂ ਦੇ ਕਮਰੇ ਦੇ ਇਕ ਹਿੱਸੇ ਦੀ ਛੱਤ ਬਾਲਿਆਂ ਅਤੇ ਟਾਈਲਾਂ ਸਮੇਤ ਹੇਠਾਂ ਆ ਡਿੱਗੀ | ਅਸੀਂ ਤੁਰੰਤ ਓਹੜ ਪੋਹੜ ਕਰਦਿਆਂ ਕਮਰਿਆਂ 'ਚੋਂ ਬਾਹਰ ਨਿਕਲੇ | ਹੁਣ ਸਾਰੀ ਛੱਤ ਬਾਲਿਆਂ ਸਮੇਤ ਡਿਗ ਰਹੀ ਹੈ | ਇਸੇ ਤਰ੍ਹਾਂ ਹੀ ਰਸੋਈ ਦੀ ਸਾਰੀ ਛੱਤ ਥੱਲੇ ਆ ਡਿੱਗੀ ਹੈ | ਗਰੀਬ ਪਰਿਵਾਰ ਤੇ ਸਰਪੰਚ ਦਵਿੰਦਰਪਾਲ ਸਿੰਘ ਰਾਜਾ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਛੱਪੜ ਦਾ ਗੰਦਾ ਪਾਣੀ ਘਰਾਂ 'ਚ ਵੜਨ 'ਤੇ ਲੋਕਾਂ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ 3 ਦਿਨਾਂ ਨਾਮਧਾਰੀ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।