01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਚੀਫ਼ ਜਸਟਿਸ ਆਫ਼ ਇੰਡੀਆ ਸੂਰਯਕਾਂਤ ਦਾ ਪਟਿਆਲਾ ਪਹੁੰਚਣ 'ਤੇ ਐਡ. ਸਿੰਗਲਾ ਤੇ ਪਿ੍ੰਸ ਸ਼ਰਮਾ ਵਲੋਂ ਸਵਾਗਤ

ਅਜੀਤ ਡੈਸਕ 30-12-2025
ਪਟਿਆਲਾ, 29 ਦਸੰਬਰ (ਮਨਦੀਪ ਸਿੰਘ ਖਰੌੜ)-ਮਾਨਯੋਗ ਚੀਫ਼ ਜਸਟਿਸ ਸੂਰਯਕਾਂਤ ਦੇ ਪਟਿਆਲਾ ਆਉਣ ਮੌਕੇ ਉਨ੍ਹਾਂ ਦਾ ਸਵਾਗਤ ਐਡਵੋਕੇਟ ਪੰਕਜ ਸਿੰਗਲਾ ਅਤੇ ਪਿ੍ੰਸ ਸ਼ਰਮਾ ਕਰਨ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਚੇਅਰਮੈਨ ਰਾਕੇਸ਼ ਗੁਪਤਾ ਅਤੇ ਅਮਨ ਗੁਪਤਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਸੰਪੰਨ ਹੋਇਆ | ਇਸ ਦੌਰਾਨ ਐਡਵੋਕੇਟ ਪੰਕਜ ਸਿੰਗਲਾ ਅਤੇ ਪਿ੍ੰਸ ਸ਼ਰਮਾ ਵਲੋਂ ਛਪਨ ਭੋਗ ਦੀ ਥਾਲ਼ੀ ਭੇਟ ਕਰਕੇ ਮਾਨਯੋਗ ਚੀਫ਼ ਜਸਟਿਸ ਦਾ ਸਨਮਾਨ ਕੀਤਾ ਗਿਆ | ਸਮਾਰੋਹ ਉਪਰੰਤ ਐਡਵੋਕੇਟ ਪੰਕਜ ਸਿੰਗਲਾ ਅਤੇ ਪਿ੍ੰਸ ਸ਼ਰਮਾ ਨੇ ਕਿਹਾ ਕਿ ਪਟਿਆਲਾ ਬਾਰ ਅਤੇ ਸਮੂਹ ਪਟਿਆਲਾ ਸ਼ਹਿਰ ਲਈ ਇਹ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਦੇਸ਼ ਦੇ ਸਰਵਉੱਚ ਅਦਾਲਤ ਦੇ ਮੁੱਖ ਨਿਆਂਧੀਸ਼ ਨੇ ਇਸ ਇਤਿਹਾਸਕ ਸ਼ਹਿਰ ਵਿਚ ਆਏ | ਉਨ੍ਹਾਂ ਨੇ ਅੱਗੇ ਕਿਹਾ ਕਿ ਨਿਆਂ ਮੂਰਤੀ ਸੂਰਯਕਾਂਤ ਵਰਗੇ ਪ੍ਰਤਿਭਾਸ਼ਾਲੀ, ਵਿਦਵਾਨ ਅਤੇ ਇਨਸਾਫ਼ ਪਸੰਦ ਵਿਅਕਤੀ ਨਾਲ ਮੁਲਾਕਾਤ ਕਰਨਾ ਅਤੇ ਉਨ੍ਹਾਂ ਦੇ ਵਿਚਾਰ ਸੁਣਨਾ ਆਪਣੇ ਆਪ ਵਿਚ ਇਕ ਬਹੁਤ ਹੀ ਪ੍ਰੇਰਣਾਦਾਇਕ ਅਨੁਭਵ ਹੈ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਕੜ ਵਲੋਂ ਗੁਰਮਤਿ ਚੇਤਨਾ ਮਾਰਚ ਅਗਲੀ ਖ਼ਬਰ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾ ਕੇ ਭਾਜਪਾ ਨੇ ਸ਼ਹੀਦਾਂ ਦੀ ਉਡਾਇਆ ਮਜ਼ਾਕ- ਭਾਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।