01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਧਿਆਪਕ ਜਥੇਬੰਦੀਆਂ ਦੀ ਡੀ. ਸੀ. ਨਾਲ ਮੀਟਿੰਗ

ਅਜੀਤ ਡੈਸਕ 30-12-2025
ਪਟਿਆਲਾ, 29 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਪ੍ਰਬੰਧਾਂ ਦੀਆਂ ਊਣਤਾਈਆਂ ਅਤੇ ਦੁਰਘਟਨਾ ਦਾ ਸ਼ਿਕਾਰ ਹੋਏ ਅਧਿਆਪਕਾਂ ਦੇ ਮੁਆਵਜ਼ੇ ਸੰਬੰਧੀ ਜ਼ਿਲ੍ਹਾ ਪਟਿਆਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਹੋਈ | ਇਸ ਮੌਕੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਗੌਰਮਿੰਟ ਟੀਚਰ ਯੂਨੀਅਨ ਦੇ ਦੀਦਾਰ ਸਿੰਘ ਪਟਿਆਲਾ, ਹਰਵਿੰਦਰ ਸਿੰਘ ਰੱਖੜਾ (ਡੀ.ਟੀ.ਐਫ.), ਐੱਸ.ਸੀ./ਬੀ.ਸੀ. ਟੀਚਰ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਗੁਰੂ, ਈ.ਟੀ.ਟੀ. ਯੂਨੀਅਨ ਤੋਂ ਮਨੋਜ ਘਈ, ਡੀ.ਟੀ.ਐੱਫ. (ਦਿਗਵਿਜੇਪਾਲ) ਦੇ ਤਲਵਿੰਦਰ ਸਿੰਘ ਖਰੌੜ ਅਤੇ ਅਧਿਆਪਕ ਦਲ ਦੇ ਪ੍ਰਵੀਨ ਕੁਮਾਰ ਸਾਥੀਆਂ ਸਮੇਤ ਹਾਜ਼ਰ ਹੋਏ | ਮੀਟਿੰਗ ਵਿਚ ਆਗੂਆਂ ਵਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਮੋਗਾ ਵਿਖੇ ਫ਼ੌਤ ਹੋਏ ਅਧਿਆਪਕ ਜੋੜੇ ਲਈ ਦੋ-ਦੋ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੀ ਮੰਗ ਰੱਖੀ ਜਿਸ 'ਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਉਕਤ ਮੰਗ ਨੂੰ ਮੁੱਖ ਮੰਤਰੀ ਕੋਲ ਰੱਖਣ ਦਾ ਭਰੋਸਾ ਦਿੱਤਾ | ਇਨ੍ਹਾਂ ਚੋਣਾਂ ਦੌਰਾਨ ਧੁੰਦ ਕਾਰਨ ਵਾਪਰੇ ਹਾਦਸੇ ਵਿਚ ਪਟਿਆਲਾ ਜ਼ਿਲੇ੍ਹ ਨਾਲ ਸੰਬੰਧਿਤ ਫੱਟੜ ਹੋਏ ਅਧਿਆਪਕਾਂ ਗੁਰਵਿੰਦਰ ਸਿੰਘ ਨਰੜੂ ਅਤੇ ਪਰਮਜੀਤ ਕੌਰ ਜੈਖਰ ਨੂੰ ਢੁਕਵਾਂ ਮੁਆਵਜ਼ਾ ਅਤੇ ਇਲਾਜ ਦੌਰਾਨ ਤਨਖ਼ਾਹ ਸਮੇਤ ਛੁੱਟੀਆਂ ਦੇਣ ਦਾ ਮਸਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ | ਡਿਪਟੀ ਕਮਿਸ਼ਨਰ ਵਲੋਂ ਮੰਗ ਨਾਲ ਸਹਿਮਤ ਹੁੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਪਟਿਆਲਾ ਨੂੰ ਇਨ੍ਹਾਂ ਸੰਬੰਧੀ ਕੇਸ ਤਿਆਰ ਕਰਕੇ ਭੇਜਣ ਅਤੇ ਢੁਕਵੀਂ ਪੈਰਵਾਈ ਕਰਨ ਵਾਸਤੇ ਹਦਾਇਤ ਕੀਤੀ ਗਈ | ਇਸ ਮੌਕੇ ਹਰਪ੍ਰੀਤ ਸਿੰਘ ਉੱਪਲ, ਜਗਜੀਤ ਸਿੰਘ ਜਟਾਣਾ, ਹਰਦੀਪ ਸਿੰਘ ਪਟਿਆਲਾ, ਭੁਪਿੰਦਰ ਸਿੰਘ, ਕਮਲ ਨੈਨ, ਕਿ੍ਸ਼ਨ ਸਿੰਘ ਚੌਹਾਨਕੇ, ਰਵਿੰਦਰ ਕੰਬੋਜ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਡੇਰਾ ਬਾਬਾ ਸ੍ਰੀ ਚੰਦ ਦੇ ਅਸਥਾਨ 'ਤੇ ਸ਼ਹੀਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।