01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਰੱਖੜਾ ਵਲੋਂ ਨਵੇਂ ਪੀ. ਸੀ. ਐੱਸ. ਅਫ਼ਸਰ ਗੁਰਪ੍ਰੀਤ ਕੌਰ ਦਾ ਸਨਮਾਨ

ਅਜੀਤ ਡੈਸਕ 30-12-2025
ਸਮਾਣਾ, 29 ਦਸੰਬਰ (ਸਾਹਿਬ ਸਿੰਘ)-ਅਕਾਲੀ ਦਲ (ਪੁਨਰ ਸੁਰਜੀਤੀ) ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਪਾਰਟੀ ਆਗੂਆਂ ਨੂੰ ਨਾਲ ਲੈ ਕੇ ਨਵੇਂ ਬਣੇ ਪੀ. ਸੀ. ਐੱਸ. ਅਫ਼ਸਰ ਗੁਰਪ੍ਰੀਤ ਕੌਰ ਪਤਨੀ ਸਾਬਕਾ ਲੈਫ਼ਟੀਨੈਂਟ ਕਮਾਂਡਰ ਗਗਨਦੀਪ ਸਿੰਘ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਸਨਮਾਨ ਕੀਤਾ | ਰੱਖੜਾ ਨੇ ਆਖਿਆ ਕਿ ਇਹ ਸਮਾਣਾ ਵਾਸੀਆਂ ਦੇ ਮਾਣ ਵਾਲੀ ਗੱਲ ਹੈ ਕਿ ਗੁਰਪ੍ਰੀਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਨਮਾਨਯੋਗ ਅਹੁਦਾ ਹਾਸਲ ਕੀਤਾ ਹੈ | ਉਨ੍ਹਾਂ ਰਸਤੇ ਵਿਚ ਆਈਆਂ ਕਠਨਾਈਆਂ ਦੀ ਪ੍ਰਵਾਹ ਨਾਲ ਕਰਦਿਆਂ ਆਪਣੀ ਮੰਜ਼ਿਲ ਨੂੰ ਸਰ ਕੀਤਾ ਹੈ | ਉਨ੍ਹਾਂ ਆਖਿਆ ਕਿ ਗੁਰਪ੍ਰੀਤ ਕੌਰ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ਕਿ ਜਿਹੜੇ ਆਪਣੇ ਮਾਂ-ਬਾਪ ਤੋਂ ਬਾਹਰੀ ਹੋ ਕੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਨਾਲ ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ ਸੇਖੋਂ, ਗੁਰਦੁਆਰਾ ਭਗਤ ਰਵਿਦਾਸ ਕਮੇਟੀ ਦੇ ਪ੍ਰਧਾਨ ਭਾਈ ਰਾਜ ਸਿੰਘ, ਮਾ. ਬਲਦੇਵ ਸਿੰਘ, ਪਿ੍ਤਪਾਲ ਸਿੰਘ ਅਤੇ ਕਿਸ਼ਨ ਦੇਵ ਭਿੱਲਾ ਆਦਿ ਵੀ ਹਾਜ਼ਰ ਸਨ | ਇਸ ਤੋਂ ਪਹਿਲਾਂ ਪੀ. ਆਰ. ਟੀ. ਸੀ. ਦੇ ਸਾ. ਇੰਸਪੈਕਟਰ ਗੁਰਸੇਵਕ ਸਿੰਘ ਨੇ ਸਮੇਤ ਪਰਿਵਾਰ ਰੱਖੜਾ ਦਾ ਨਿੱਘਾ ਸਵਾਗਤ ਕੀਤਾ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਚੱਲ ਰਹੇ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ, ਕੰਮਾਂ 'ਚ ਦੇਰ ਤੇ ਲਾਪਰਵਾਹੀ ਬਰਦਾਸ਼ਤ ਨਹੀਂ- ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।