25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਧੁੰਦ ਕਾਰਨ ਕਾਰਾਂ ਆਪਸ 'ਚ ਟਕਰਾਈਆਂ

ਅਜੀਤ ਡੈਸਕ 29-12-2025
ਰਾਜਪੁਰਾ, 28 ਦਸੰਬਰ (ਰਣਜੀਤ ਸਿੰਘ)-ਦਿੱਲੀ-ਅੰਮਿ੍ਤਸਰ ਹਾਈ-ਵੇਅ 'ਤੇ ਰਾਜਪੁਰਾ ਦੇ ਉਵਰ ਬਿ੍ਜ 'ਤੇ ਸੰਘਣੀ ਧੁੰਦ ਕਾਰਨ ਸੜਕੀ ਹਾਦਸਾ ਵਾਪਰ ਗਿਆ | ਇਸ ਹਾਦਸੇ ਵਿਚ ਭਾਵੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਕਾਰਾਂ ਕਾਫ਼ੀ ਜਿਆਦਾ ਨੁਕਸਾਨੀਆਂ ਗਈਆਂ | ਇਹ ਵੀ ਪਤਾ ਲੱਗਾ ਕਿ ਇਹ ਪਰਿਵਾਰ ਆਪਣੇ ਕਿਸੇ ਸਕੇ ਸੰਬੰਧੀ ਨੂੰ ਏਅਰਪੋਰਟ 'ਤੇ ਛੱਡ ਕੇ ਵਾਪਸ ਪਰਤ ਰਹੇ ਹਨ ਤਾਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਦਿੱਲੀ ਸਾਇਡ ਤੋਂ ਆ ਰਹੇ ਸਨ | ਸੜਕ 'ਤੇ ਧੁੰਦ ਜਿਆਦਾ ਸੀ ਅਤੇ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪਿਛਲੇ ਪਾਸੇ ਤੋਂ ਇਕ ਟਰੱਕ ਆਇਆ ਤੇ ਉਸ ਨੇ ਹਰਮਿੰਦਰ ਸਿੰਘ ਹੋਰੀ ਦੀ ਗੱਡੀ ਨੁੰ ਹਿੱਟ ਕੀਤਾ | ਇਸ ਹਾਦਸੇ ਕਾਰਨ ਭਾਵੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰ ਕਾਰਾਂ ਬੁਰੀ ਤਰਾਂ ਨਾਲ ਟੁੱਟ ਭੱਜ ਗਈਆਂ | ਇਸ ਸੰਬੰਧੀ ਪੁਲਿਸ ਅਧਿਕਾਰੀ ਕਾਕਾ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ | ਉਨ੍ਹਾਂ ਨੇ ਦੱਸਿਆ ਕਿ ਤਿੰਨੇ ਹੀ ਗੱਡੀਆਂ ਦਿੱਲੀ ਸਾਇਡ ਤੋਂ ਆ ਰਹੀਆਂ ਸਨ |
ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਸੀ. ਆਈ. ਏ. ਪਟਿਆਲਾ ਨੇ 2025 'ਚ ਫਰਜ਼ੀ ਜ਼ਮਾਨਤਾਂ ਤੇ ਏ. ਟੀ. ਐੱਮ. ਗੈਂਗ, ਨਕਲੀ ਸਿਸੋਦੀਆ ਤੇ ਹਥਿਆਰ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।