ਨਾਭਾ, 3 ਦਸੰਬਰ (ਕਰਮਜੀਤ ਸਿੰਘ)-ਅਮਲ ਸੁਸਾਇਟੀ ਦੀ ਮੀਟਿੰਗ ਅਮਲ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਸਭ ਤੋਂ ਪਹਿਲਾਂ ਪਿਛਲੇ ਮਹੀਨੇ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰਵੀਨ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਨੇਹਾ ਮਿੱਤਲ ਅਤੇ ਸੁਸਾਇਟੀ ਦੇ ਮੈਂਬਰ ਸੰਤੋਖ ਸਿੰਘ ਦੇ ਅਕਾਲ ਚਲਾਣੇ 'ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਇਸ ਤੋਂ ਪਿਛਲੇ ਮਹੀਨੇ ਸਲਾਨਾ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ 'ਤੇ ਐਗਜ਼ੈਕਟਿਵ ਕਮੇਟੀ ਦਾ ਧੰਨਵਾਦ ਕੀਤਾ ਗਿਆ | ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਨੇ ਪਿਛਲੇ ਮਹੀਨੇ ਹੋਏ ਆਮਦਨ ਖ਼ਰਚ ਦਾ ਵੇਰਵਾ ਮੈਂਬਰਾਂ ਨੂੰ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਸਸਕਾਰ ਗਰਾਊਾਡ ਦਾ ਨਵੀਨੀਕਰਨ ਦਾ ਮਤਾ ਪਾਸ ਕੀਤਾ ਹੈ | ਸੋਸਾਇਟੀ ਦੇ ਕਮਿਊਨਿਟੀ ਗਰਾਊਾਡ ਤੇ ਇੰਟਰਲੋਕ ਟਾਈਲਾਂ ਅਤੇ ਪੁਰਾਣੇ ਸ਼ੈੱਡਾਂ ਦੀ ਜਗ੍ਹਾ 'ਤੇ ਨਵੇਂ ਸ਼ੈੱਡ ਪਾਉਣ ਦਾ ਮਤਾ ਪਾਸ ਕੀਤਾ ਗਿਆ, ਜਿਸ 'ਤੇ ਤਕਰੀਬਨ 12 ਲੱਖ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ ਅਤੇ ਇਸ ਦਾ ਸਾਰਾ ਖਰਚਾ ਪ੍ਰੀਤ ਟਰੈਕਟਰ ਦੇ ਐੱਮ. ਡੀ. ਹਰੀ ਸਿੰਘ ਵਲੋਂ ਕੀਤਾ ਜਾਵੇਗਾ | ਸੰਸਥਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਬਲਜੀਤ ਸਿੰਘ ਖਹਿਰਾ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਪਿ੍ੰਸੀਪਲ ਅਮਰਜੀਤ ਵਰਮਾ, ਮੀਤ ਪ੍ਰਧਾਨ ਸੁਚੇਤ ਸਿੰਘ ਬੇਦੀ, ਸਕੱਤਰ ਛੱਜੂ ਰਾਮ ਸਿੰਘੀ, ਕੈਸ਼ੀਅਰ ਸੁਖਪਿੰਦਰ ਸਿੰਘ, ਪ੍ਰੈਸ ਸਕੱਤਰ ਕਰਮਜੀਤ ਸਿੰਘ ਮਹਿਰਮ ਗੁਰਜਿੰਦਰ ਸਿੰਘ, ਦਰਸ਼ਨ ਸਿੰਘ ਹਰਜਾਈ, ਪਰਮਜੀਤ ਸਿੰਘ ਸੋਢੀ, ਦੇਵਿੰਦਰ ਖੇਤਰਪਾਲ, ਮਲਕੀਤ ਸਿੰਘ ਅਟਵਾਲ, ਕੈਪਟਨ ਜਸਵਿੰਦਰ ਸਿੰਘ ਹਾਜ਼ਰ ਸਨ |