ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ ਵਿਚ ਮਹਾਨ ਸਮਾਜ ਸੁਧਾਰਕ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ ਨਿਰਵਾਣ ਦਿਵਸ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ ਗਿਆ | ਸਵੇਰੇ ਦੀ ਅਸੈਂਬਲੀ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਦੀ ਯਾਦ ਵਿਚ ਫੁਲਮਾਲਾ ਭੇਟ ਕੀਤੀ ਗਈ | ਅਸੈਂਬਲੀ ਦੌਰਾਨ ਇਕੋ ਕਲੱਬ ਵਲੋਂ ਕਲਾਸ ਤੀਜੀ ਅਤੇ ਛੇਵੀਂ ਦੇ ਵਿਦਿਆਰਥੀਆਂ ਨੇ ''ਸਾਫ਼ ਤੇ ਹਰਾ ਭਰਾ ਦੀਵਾਲੀ'' ਵਿਸ਼ੇ 'ਤੇ ਇਕ ਪ੍ਰੇਰਣਾਦਾਇਕ ਨਾਟਕ ਪੇਸ਼ ਕੀਤਾ | ਇਸ ਨਾਟਕ ਰਾਹੀਂ ਪ੍ਰਦੂਸ਼ਣ ਰਹਿਤ ਅਤੇ ਵਾਤਾਵਰਣ-ਮਿੱਤਰ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ | ਪਿ੍ੰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਕਿ੍ਤੀ ਦੀ ਸੁਰੱਖਿਆ ਕਰਦੇ ਹੋਏ, ਪਿਆਰ ਅਤੇ ਦਯਾ ਰਾਹੀਂ ਖ਼ੁਸ਼ੀਆਂ ਵੰਡਣ | ਅਸੈਂਬਲੀ ਤੋਂ ਬਾਅਦ ਕਲਾਸ 11ਵੀਂ ਅਤੇ 12ਵੀਂ ਲਈ ਰੰਗੋਲੀ ਮੁਕਾਬਲਾ ਕਰਵਾਇਆ ਗਿਆ | ਰੰਗੋਲੀ ਮੁਕਾਬਲੇ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰੰਗ, ਅਨਾਜ ਅਤੇ ਹੋਰ ਸਜਾਵਟੀ ਸਮਗਰੀ ਦੀ ਵਰਤੋਂ ਕਰਕੇ ਰਚਨਾਤਮਿਕਤਾ ਦਿਖਾਈ | ਰੰਗੋਲੀ ਮੁਕਾਬਲਿਆਂ 'ਚ ਪਹਿਲਾ ਸਥਾਨ ਡੇਜ਼ੀ, ਦੂਜਾ ਸਥਾਨ ਲੋਟਸ, ਤੀਜਾ ਸਥਾਨਕ ਮੈਰੀਗੋਲਡ ਕਲਾਸ 11ਵੀਂ ਨੇ ਹਾਸਲ ਕੀਤਾ | ਇਸੇ ਤਰ੍ਹਾਂ 12ਵੀਂ ਕਲਾਸ ਦੇ ਵਿਦਿਆਰਥੀਆਂ 'ਚੋਂ ਪਹਿਲਾ ਸਥਾਨ ਰੋਜ਼, ਦੂਜਾ ਸਥਾਨ ਲੋਟਸ ਅਤੇ ਮੈਰੀਗੋਲਡ ਅਤੇ ਤੀਜਾ ਇਨਾਮ ਡੇਜ਼ੀ ਨੇ ਹਾਸਲ ਕੀਤਾ | ਅੰਤ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਹਾਤਮਾ ਹੰਸਰਾਜ ਹਾਊਸ ਵਲੋਂ ਮਹਿਮਾਨਾਂ ਦਾ ਸਨਮਾਨ ਅਤੇ ਸੁਆਗਤ ਕੀਤਾ ਗਿਆ | ਇਸ ਮੌਕੇ ਦੀਪਦਾਨ ਸਮਾਰੋਹ ਵਿਖੇ ਮਹਿਮਾਨਾਂ ਨਾਲ ਨਾਲ ਕੋ-ਸਕਾਲਸਟਿਕ ਅਤੇ ਐਕਟਿਵਟੀ ਇੰਚਾਰਜ, ਅਤੇ ਡਿਪਾਰਟਮੈਂਟ ਦੇ ਪ੍ਰਮੁੱਖ ਵੀ ਸ਼ਾਮਿਲ ਹੋਏ | ਸਮਾਰੋਹ ਦੀ ਸਮਾਪਤੀ ਪਿ੍ੰਸੀਪਲ ਸ੍ਰੀ ਵਿਵੇਕ ਤਿਵਾਰੀ ਨੇ ਭਾਗ ਲੈਣ ਵਾਲਿਆਂ ਨੂੰ ਇਨਾਮ ਵੰਡ ਕੇ ਕੀਤੀ ਗਈ |