28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਐਂਟੀ-ਸਮੋਗ ਗੰਨ ਨਾਲ ਪ੍ਰਦੂਸ਼ਣ 'ਤੇ ਕਾਬੂ

ਅਜੀਤ ਡੈਸਕ 25-09-2025
ਪਟਿਆਲਾ, 24 ਸਤੰਬਰ (ਅ.ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਨਗਰ ਨਿਗਮ ਵਲੋਂ ਐਂਟੀ-ਸਮੋਗ ਗੰਨ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ | ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਐਂਟੀ-ਸਮੋਗ ਗੰਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਨੂੰ ਹੋਰ ਸਾਫ਼-ਸੁਥਰਾ ਤੇ ਸਿਹਤਮੰਦ ਬਣਾਉਣ ਲਈ ਢਿੱਲ ਨਹੀਂ ਛੱਡੀ ਜਾਵੇਗੀ | ਇਸ ਮੌਕੇ ਸੈਂਟਰੀ ਇੰਸਪੈਕਟਰ ਮੋਹਿਤ ਜਿੰਦਲ ਅਤੇ ਨਿਗਮ ਟੀਮ ਤੋਂ ਇਲਾਵਾ ਵੀ ਉਨ੍ਹਾਂ ਨਾਲ ਮੌਜੂਦ ਰਹੇ | ਮੇਅਰ ਗੋਗੀਆ ਨੇ ਦੱਸਿਆ ਕਿ ਇਹ ਮਸ਼ੀਨ ਪ੍ਰਦੂਸ਼ਣ ਕੰਟਰੋਲ ਕਰਨ, ਵਾਤਾਵਰਨ ਨੂੰ ਸਾਫ਼ ਰੱਖਣ, ਸੜਕਾਂ ਨੂੰ ਠੰਡਾ ਰੱਖਣ ਲਈ ਅਤੇ ਲੋਕਾਂ ਨੂੰ ਚੰਗਾ ਇਨਵਾਇਰਨਮੈਂਟ ਦੇਣ ਲਈ ਅਹਿਮ ਰੋਲ ਅਦਾ ਕਰੇਗੀ |
ਇਸ ਦੇ ਨਾਲ ਹੀ ਐਂਟੀ-ਸਮੋਗ ਗਨ ਹਵਾ ਵਿਚ ਮੌਜੂਦ ਪੀਐਮ 25 ਅਤੇ ਪੀਐਮ 10 ਵਰਗੇ ਹਾਨੀਕਾਰਕ ਕਣਾਂ ਨੂੰ ਤੁਰੰਤ ਘਟਾਉਣ ਵਿਚ ਕਾਰਗਰ ਸਾਬਤ ਹੋਵੇਗੀ | ਇਹ ਮਸ਼ੀਨ ਪਾਣੀ ਦੀ ਬਰੀਕ ਧੁੰਦ ਛਿੜਕ ਕੇ ਹਵਾ ਵਿਚ ਮੌਜੂਦ ਧੂੜ ਅਤੇ ਹੋਰ ਕਣਾਂ ਨੂੰ ਫੜਦੀ ਹੈ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਬਿਠਾ ਦਿੰਦੀ ਹੈ | ਇਸ ਨਾਲ ਲੋਕਾਂ ਨੂੰ ਸੁਥਰੀ ਹਵਾ ਮਿਲੇਗੀ ਅਤੇ ਸਾਹ ਸੰਬੰਧੀ ਬਿਮਾਰੀਆਂ ਦੇ ਖ਼ਤਰੇ ਵੀ ਘਟਣਗੇ | ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਖੇਤਰਾਂ, ਉਸਾਰੀ ਸਥਾਨਾਂ ਅਤੇ ਹੋਰ ਧੂੜ ਵਾਲੇ ਇਲਾਕਿਆਂ ਵਿਚ ਇਹ ਤਕਨਾਲੋਜੀ ਕਾਫੀ ਫਾਇਦਾਮੰਦ ਰਹੇਗੀ | ਨਗਰ ਨਿਗਮ ਦੀ ਇਹ ਕੋਸ਼ਿਸ਼ ਪ੍ਰਦੂਸ਼ਣ ਨਿਯੰਤਰਨ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ | ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਸਾਫ਼ ਰੱਖਣ ਵਿਚ ਨਗਰ ਨਿਗਮ ਦਾ ਸਾਥ ਦੇਣ | ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਹੋਰ ਵੀ ਤਕਨੀਕੀ ਤਰੀਕੇ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਪਟਿਆਲਾ ਸ਼ਹਿਰ ਪ੍ਰਦੂਸ਼ਣ-ਮੁਕਤ ਬਣ ਸਕੇ | ਸੈਂਟਰੀ ਇੰਸਪੈਕਟਰ ਨੇ ਵੀ ਕਿਹਾ ਕਿ ਇਹ ਮਸ਼ੀਨ ਨਾ ਸਿਰਫ ਸਹਿਰ ਦੇ ਬਾਜ਼ਾਰਾਂ ਅਤੇ ਭੀੜ ਵਾਲੀਆਂ ਸੜਕਾਂ 'ਤੇ ਵਰਤੀ ਜਾਵੇਗੀ, ਬਲਕਿ ਉਨ੍ਹਾਂ ਇਲਾਕਿਆਂ ਵਿਚ ਵੀ ਚਲਾਈ ਜਾਵੇਗੀ ਜਿੱਥੇ ਧੂੜ ਅਤੇ ਧੂੰਏਾ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ |
ਪਿਛਲੀ ਖ਼ਬਰ ਪੰਜਾਬੀ ਭਾਸ਼ਾ ਦਾ ਪ੍ਰਸਾਰ ਕਰਨ ਵਾਲੇ ਨਿਤੇਸ਼ ਗਿੱਲ ਦਾ ਕੀਤਾ ਸਨਮਾਨ ਅਗਲੀ ਖ਼ਬਰ ਪਰਮਿੰਦਰ ਸਿੰਘ ਢੀਂਡਸਾ ਵਲੋਂ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।