02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੱਚਿਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ-ਨਿਸ਼ਾਨ ਸੋਹੀ <br/>

ਅਜੀਤ ਡੈਸਕ 30-12-2025
ਜੇਠੂਵਾਲ, 29 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਅਤੇ ਯੂਥ ਕਲੱਬਾਂ ਵਲੋਂ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਤਹਿਤ ਗੁਰੂ ਨਾਨਕ ਨਗਰ ਸੋਹੀਆਂ ਕਾਲੋਨੀਆਂ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਲਗਨ ਵਧਾਉਣ ਵਾਸਤੇ ਏ. ਐੱਸ. ਆਈ. ਤਰਸੇਮ ਸਿੰਘ ਵਲੋਂ ਖੇਡ ਸਟੇਡੀਅਮ ਸੋਹੀਆਂ ਖੁਰਦ ਵਿਖੇ ਸ਼ਾਮ ਨੂੰ ਬੱਚਿਆਂ ਨੂੰ ਵੱਖ ਵੱਖ ਖੇਡਾਂ ਪ੍ਰਤੀ ਖੇਡਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਵਧ ਸਕੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਨਿਸ਼ਾਨ ਸਿੰਘ ਸੋਹੀ ਨੇ ਖੇਡ ਸਟੇਡੀਅਮ ਵਿਖੇ ਬੱਚਿਆਂ ਨੂੰ ਖੇਡਣ ਮੌਕੇ ਉਤਸ਼ਾਹਿਤ ਕਰਨ ਵਾਸਤੇ ਟੇ੍ਰਨਿੰਗ ਦੇਣ ਮੌਕੇ ਕੀਤਾ | ਨਿਸ਼ਾਨ ਸੋਹੀ ਨੇ ਕਿਹਾ ਕਿ ਖੇਡਾਂ ਪ੍ਰਤੀ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਡਾਂ ਦੀਆਂ ਕਿੱਟਾਂ ਉਕਤ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਛੋਟੇ ਬੱਚੇ ਪੜ੍ਹ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਹੋ ਸਕਣ ਕਿਉਂਕਿ ਯੂਥ ਕਲੱਬ ਸੋਹੀਆਂ ਖੁਰਦ ਵਲੋਂ ਹਰ ਸਾਲ ਫੁੱਟਬਾਲ ਸਮੇਤ ਹੋਰ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਸੋਹੀਆਂ ਖੁਰਦ ਅਤੇ ਗੁਰੂ ਨਾਨਕ ਨਗਰ ਦੇ ਕਈ ਹੋਣਹਾਰ ਖਿਡਾਰੀਆਂ ਨੇ ਅਹਿਮ ਮੱਲਾਂ ਮਾਰੀਆਂ ਹਨ | ਇਸ ਮੌਕੇ ਏ. ਐੱਸ. ਆਈ. ਬਿਕਰਮਜੀਤ ਸਿੰਘ, ਹਿੰਮਤ ਸਿੰਘ ਸੋਹੀ, ਹੌਲਦਾਰ ਬਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਚੇਤ ਸਿੰਘ, ਬਿਕਰਮ ਸਿੰਘ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਪੰਜਾਬ 'ਚ ਵਿਕਾਸ ਠੱਪ, ਵਾਅਦੇ ਕਾਗ਼ਜ਼ਾਂ 'ਤੇ - ਲੱਖੀ ਗਿਲਜੀਆਂ <br/> ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਨਿਗਰਾਨ ਇੰਜੀਨੀਅਰ ਦੇ ਦਫ਼ਤਰਾਂ ਦਾ ਘਿਰਾਓ 6 ਨੂੰ -ਬਾਠ, ਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।