02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਜੇ ਵੀ ਰਿਸ ਰਹੇ ਨੇ ਹੜ੍ਹਾਂ ਵਲੋਂ ਦਿੱਤੇ ਜ਼ਖ਼ਮ

ਅਜਨਾਲਾ ਤੋਂ ਥੋੜ੍ਹੀ ਦੂਰ ਪਿੰਡ ਜਸਤਰਵਾਲ ਵਿਖੇ ਅੱਤ ਦੀ ਠੰਢ ਦੌਰਾਨ ਚਿੱਕੜ ਵਿਚੋਂ ਸੰਘਾੜੇ ਕੱਢਦੀਆਂ ਹੋਈਆਂ ਮਹਿਲਾਵਾਂ ਅਤੇ ਆਪਣੀ ਦੁੱਖ ਭਰੀ ਦਾਸਤਾਨ ਦੱਸਦੀ ਹੋਈ ਬਜ਼ੁਰਗ ਮਹਿਲਾ ਬੀਬੀ ਭੋਲੀ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ <br/> 30-12-2025
ਅਜਨਾਲਾ, 29 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਵੇਂ ਸਰਕਾਰਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਕੁਝ ਅਜਿਹੇ ਪਰਿਵਾਰ ਹਨ ਜੋ ਇਨ੍ਹਾਂ ਹੜ੍ਹਾਂ ਵਿਚ ਆਪਣਾ ਸਭ ਕੁਝ ਗੁਆ ਬੈਠੇ ਹਨ ਤੇ ਹੁਣ ਬਜ਼ੁਰਗ ਮਹਿਲਾਵਾਂ ਸਮੇਤ ਦਿਹਾੜੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ | ਕੁਝ ਅਜਿਹੀ ਦਾਸਤਾਨ ਹੈ ਹਰੀਕੇ ਪੱਤਣ ਨੇੜੇ ਇਕ ਪਿੰਡ 'ਚ ਆਪਣੇ ਭਰਾਵਾਂ ਕੋਲ ਜਾ ਕੇ ਸੰਘਾੜਿਆਂ ਦੀ ਖੇਤੀ ਕਰਨ ਵਾਲੀ ਮਹਿਲਾ ਦੀ ਜਿਸ ਦਾ ਪਰਿਵਾਰ ਆਪਣੀ ਜ਼ਮੀਨ ਵਿਚ ਸੰਘਾੜਿਆਂ ਦੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਅਗਸਤ ਮਹੀਨੇ ਵਿਚ ਆਏ ਭਿਆਨਕ ਹੜ੍ਹਾਂ ਵਿਚ ਇਸ ਮਹਿਲਾ ਦੇ ਪਰਿਵਾਰ ਦੀ ਸੰਘਾੜਿਆਂ ਦੀ ਫਸਲ ਜ਼ਮੀਨ ਸਮੇਤ ਦਰਿਆ 'ਚ ਸਮਾ ਗਈ ਅਤੇ ਹੁਣ ਮਜ਼ਬੂਰੀ ਵੱਸ ਇਸ ਪਰਿਵਾਰ ਦੇ ਜੀਆਂ ਨੂੰ ਦਿਹਾੜੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਪਰਿਵਾਰ ਦੀ ਬਜ਼ੁਰਗ ਮਹਿਲਾ ਬੀਬੀ ਭੋਲੀ ਜੋ ਅਜਨਾਲਾ ਨੇੜਲੇ ਪਿੰਡ ਜਸਤਰਵਾਲ ਵਿਚ ਆ ਕੇ ਸੰਘਾੜਿਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਕੋਲ ਹੋਰਨਾਂ ਮਹਿਲਾਵਾਂ ਦੇ ਨਾਲ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 60 ਸਾਲ ਤੋਂ ਉਸ ਦੇ ਭਰਾ ਤੇ ਹੋਰ ਪਰਿਵਾਰਕ ਮੈਂਬਰ ਸੰਘਾੜਿਆਂ ਦੀ ਖੇਤੀ ਕਰਦੇ ਸੀ ਪਰ ਹੜ੍ਹਾਂ ਕਾਰਨ ਸਾਰੀ ਫ਼ਸਲ ਤੇ ਜ਼ਮੀਨ ਹੜ੍ਹ ਦੇ ਪਾਣੀ ਵਿਚ ਵਹਿ ਜਾਣ ਕਾਰਨ ਉਨ੍ਹਾਂ ਕੋਲ ਹੁਣ ਦਿਹਾੜੀਆਂ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਬਚਿਆ | ਬੀਬੀ ਭੋਲੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਬੀਜੀ ਸੰਘਾੜੇ ਦੀ ਫ਼ਸਲ 'ਤੇ ਬਹੁਤ ਖਰਚ ਆ ਚੁੱਕਾ ਸੀ ਅਤੇ ਸਾਡੇ ਪਰਿਵਾਰ ਵਲੋਂ ਕਾਫੀ ਮਿਹਨਤ ਵੀ ਕੀਤੀ ਗਈ ਸੀ ਪਰ ਸਾਰੀ ਮਿਹਨਤ ਅਜਾਈਾ ਹੀ ਚਲੀ ਗਈ ਹੈ | ਬਜ਼ੁਰਗ ਮਾਤਾ ਨੇ ਅੱਗੇ ਦੱਸਿਆ ਕਿ ਮੇਰਾ ਪੁੱਤਰ ਇਸ ਇਲਾਕੇ ਵਿਚ ਪਹਿਲਾਂ ਹੀ ਕੰਮ ਕਰਦਾ ਸੀ ਤੇ ਹੁਣ ਉਹ ਵੀ ਕਈ ਮੀਲ ਦੂਰ ਚੱਲ ਕੇ ਇੱਥੇ ਸੰਘਾੜਿਆਂ ਦੀ ਖੇਤੀ ਕਰ ਰਹੇ ਕਿਸਾਨਾਂ ਨਾਲ ਦਿਹਾੜੀਆਂ ਕਰ ਰਹੀ ਹੈ | ਇਸ ਸੰਬੰਧੀ ਜਦ ਸੰਯੁਕਤ ਕਿਸਾਨ ਭਲਾਈ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਪਰਿਵਾਰਾਂ ਦੀ ਤੁਰੰਤ ਪਹਿਚਾਣ ਕਰਕੇ
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਨਿਗਰਾਨ ਇੰਜੀਨੀਅਰ ਦੇ ਦਫ਼ਤਰਾਂ ਦਾ ਘਿਰਾਓ 6 ਨੂੰ -ਬਾਠ, ਧ... ਅਗਲੀ ਖ਼ਬਰ ਮਨਰੇਗਾ 'ਚ ਬਦਲਾਅ ਕਰਕੇ ਮਜ਼ਦੂਰਾਂ ਦੀ ਰੋਟੀ ਖੋਹਣ ਦੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ-ਗਨੀਵ ਕੌਰ ਮਜੀਠੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।