03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਵਲੋਂ ਨਿਯੁਕਤੀਆਂ <br/>

ਅਜੀਤ ਡੈਸਕ 30-12-2025

ਜੰਡਿਆਲਾ ਗੁਰੂ, 29 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਭਾਰਤੀ ਜਨਤਾ ਪਾਰਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਵਲੋਂ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪਾਰਟੀ ਦੇ ਸਹਿ- ਇੰਚਾਰਜ ਤੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ ਅਤੇ ਸੰਗਠਨ ਮਹਾਂ ਮੰਤਰੀ ਮੰਥਰੀ ਸ੍ਰੀਨਿਵਾਸਲੂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪਾਰਟੀ ਹਾਈ ਕਮਾਂਡ ਦੀ ਮਨਜ਼ੂਰੀ ਨਾਲ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-2 ਦੀ ਟੀਮ ਦਾ ਐਲਾਨ ਕਰ ਦਿੱਤਾ, ਜਿਸ ਵਿਚ ਐਲਾਨੀ ਸੂਚੀ ਮੁਤਾਬਕ 6 ਮੀਤ ਪ੍ਰਧਾਨ, 2 ਜਰਨਲ ਸਕੱਤਰ ਅਤੇ 6 ਸਕੱਤਰਾਂ ਤੋਂ ਇਲਾਵਾ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨ ਅਤੇ ਜ਼ਿਲ੍ਹਾ ਕਾਰਜਕਾਰਨੀ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ | ਹਰਦੀਪ ਸਿੰਘ ਗਿੱਲ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਗੁਪਤੇਸ਼ਵਰ ਬਾਵਾ, ਹਰਦਿਆਲ ਸਿੰਘ ਗਹਿਰੀ, ਅਵਤਾਰ ਸਿੰਘ, ਤਰਲੋਕ ਸਿੰਘ, ਜਗਰੂਪ ਸਿੰਘ, ਸੁਖਦੇਵ ਸਿੰਘ (ਸਾਰੇ ਮੀਤ ਪ੍ਰਧਾਨ), ਸੁਖਦੇਵ ਸਿੰਘ ਰਜਧਾਨ, ਸਰਬਜੀਤ ਸਿੰਘ ਵਡਾਲੀ ਦੋਵੇਂ (ਜਨਰਲ ਸਕੱਤਰ), ਰਾਜਬੀਰ ਸਿੰਘ ਮਹਿਤਾ, ਹਰਪਾਲ ਸਿੰਘ ਉਦੋ ਨੰਗਲ, ਸਰਬਜੀਤ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਸੁਭਾਸ਼ ਸਿੰਘ (ਸਾਰੇ ਸਕੱਤਰ), ਅਮਨਦੀਪ ਕੌਰ ਨੂੰ ਖਜਾਨਚੀ, ਜਸਵਿੰਦਰ ਸਿੰਘ ਦਫਤਰ ਸਕੱਤਰ, ਬਲਜਿੰਦਰ ਸਿੰਘ ਅਮਰਕੋਟ ਨੂੰ ਪ੍ਰਧਾਨ ਯੁਵਾ ਮੋਰਚਾ, ਮਨਦੀਪ ਕੌਰ ਮਹਿਲਾ ਮੋਰਚਾ, ਗੁਲਜਿੰਦਰ ਸਿੰਘ ਲਾਡੀ ਨੰਬਰਦਾਰ ਨੂੰ ਪ੍ਰਧਾਨ ਕਿਸਾਨ ਮੋਰਚਾ, ਬਿਕਰਮਜੀਤ ਸਿੰਘ ਫੌਜੀ ਪ੍ਰਧਾਨ ਐੱਸ. ਸੀ. ਮੋਰਚਾ, ਬਲਜਿੰਦਰ ਸਿੰਘ ਭੰਗਵਾਂ ਪ੍ਰਧਾਨ ਓ. ਬੀ. ਸੀ. ਮੋਰਚਾ, ਲਵਪ੍ਰੀਤ ਸਿੰਘ ਆਈ. ਟੀ. ਕਨਵੀਨਰ, ਨਿਸ਼ਾਨ ਸਿੰਘ ਸੋਸ਼ਲ ਮੀਡੀਆ ਕਨਵੀਨਰ, ਕਰਨ ਸਿੰਘ ਮੀਡੀਆ ਕਨਵੀਨਰ, ਬਲਜੀਤ ਕੌਰ ਪਬਲੀਸਿਟੀ ਕਨਵੀਨਰ, ਕੇਵਲ ਸਿੰਘ, ਹਰਪਿੰਦਰ ਸਿੰਘ, ਮਾਨ ਸਿੰਘ, ਜਸਪਾਲ ਸਿੰਘ, ਗੁਰਪਾਲ ਸਿੰਘ, ਹਰਦੇਵ ਸਿੰਘ, ਹਰਭਜਨ ਸਿੰਘ, ਹਰਦੇਵ ਸਿੰਘ, ਜਗਤਾਰ ਸਿੰਘ, ਜੈਮਲ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਕੌਰ, ਚਰਨ ਸਿੰਘ ਕੁਲਵੰਤ ਸਿੰਘ, ਹੀਰਾ ਸਿੰਘ ਜੋਗਿੰਦਰ ਸਿੰਘ ਫੌਜੀ, ਸਤਨਾਮ ਸਿੰਘ ਮੇਜਰ ਸਿੰਘ ਮੁੱਛਲ, ਰਾਣੀ ਗੁਰਪਿੰਦਰ ਸਿੰਘ ਨੂੰ ਜ਼ਿਲ੍ਹਾ ਕਾਰਜਕਾਰਨੀ ਕਰਨੀ ਮੈਂਬਰ ਬਣਾਇਆ ਗਿਆ ਹੈ | ਹਰਦੀਪ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਟੀਮ ਵਿਚ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ ਅਤੇ ਮਹਿਲਾਵਾਂ ਨੂੰ ਵੀ ਯੋਗ ਨੁਮਾਇੰਦਗੀ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜ਼ਿਲ੍ਹਾ ਐੱਸ. ਸੀ. ਮੋਰਚਾ ਵਿੱਚ ਵੀ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਸਰਬਜੀਤ ਸਿੰਘ ਖਾਨ ਕੋਟ, ਗੁਰਬਖਸ਼ ਸਿੰਘ ਫਤਿਹਪੁਰ, ਸਰਬਜੀਤ ਸਿੰਘ ਸੂਬੇਦਾਰ ਉਦੋ ਨੰਗਲ, ਸੁਖਬੀਰ ਸਿੰਘ ਨੂੰ ਮੀਤ ਪ੍ਰਧਾਨ ਐੱਸ. ਸੀ. ਮੋਰਚਾ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ ਤੇ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਨੂੰ ਪੰਜਾਬ ਦਾ ਸੁੰਦਰ ਅਤੇ ਸਵੱਛ ਨਗਰ ਬਣਾਵਾਂਗੇ-ਪ੍ਰਧਾਨ ਸੁਰਜੀਤ ਸਿੰਘ ਕੰਗ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਤਰਸਿੱਕਾ 'ਚ ਕੀਰਤਨ ਦਰਬਾਰ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।