08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਾਬਕਾ ਵਿਧਾਇਕ ਭਲਾਈਪੁਰ ਨੇ ਆਪਣੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦਾ ਪ੍ਰਗਟਾਇਆ ਖਦਸ਼ਾ

ਅਜੀਤ ਡੈਸਕ 05-12-2025
ਬਾਬਾ ਬਕਾਲਾ ਸਾਹਿਬ, 4 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਰੀ ਦਿਨ ਆਪਣੇ ਪਾਰਟੀ ਦੇ ਉਮੀਦਵਾਰਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪੁੱਜੇ ਕਾਂਗਰਸ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਹੈ ਕਿ ਅਸੀਂ ਕਾਂਗਰਸ ਪਾਰਟੀ ਦੇ ਸਾਰੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ 25 ਜ਼ੋਨਾਂ ਲਈ ਆਪਣੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ਪਰ ਸਾਨੂੰ ਖਦਸ਼ਾ ਹੈ ਕਿ ਸੱਤਧਾਰੀ ਪਾਰਟੀ ਵਲੋਂ ਆਨੇ-ਬਹਾਨੇ ਕਾਗਜ਼ਾਂ ਵਿਚ ਨੁਕਸ ਕੱਢਕੇ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾ ਸਕਦੇ ਹਨ | ਉਨ੍ਹਾਂ ਸੱਤਧਾਰੀ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਈ ਅਤੇ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਤਾਂ ਸਾਨੂੰ ਮਜ਼ਬੂਰਨ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਨੌਬੀ ਨਰੋਤਮਪੁਰ, ਪ੍ਰਧਾਨ ਅਰਸ਼ ਬੱਲ, ਪ੍ਰਧਾਨ ਜਰਮਨਜੀਤ ਸਿੰਘ ਜਸਪਾਲ, ਚੇਅਰਮੈਨ ਯੁਵਰਾਜ ਸਿੰਘ ਸੋਨੂੰ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ, ਜਗਦੀਪ ਸਿੰਘ ਮਾਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਅਜਨਾਲਾ ਲਈ ਕੁੱਲ 125 ਅਤੇ ਰਮਦਾਸ ਲਈ 96 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਅਗਲੀ ਖ਼ਬਰ ਲੋਕ ਹਾਲੀਆ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਤਾਵਲੇ- ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।