08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਅਕਾਲੀ ਉਮੀਦਵਾਰ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰਨਗੇ-ਸਮਰਾ

ਅਜੀਤ ਡੈਸਕ 05-12-2025
ਅਜਨਾਲਾ/ ਜਗਦੇਵ ਕਲਾਂ, 4 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਵਿਚ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸਾਰੇ ਜ਼ੋਨਾਂ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ | ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਸਮੇਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਕਿਹਾ ਕਿ ਬਦਲਾਅ ਦੇ ਨਾਂਅ 'ਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਬੁਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਮੁੜ ਤੋਂ ਸੂਬੇ ਵਿਚ ਵਿਚ ਤਰੱਕੀ ਤੇ ਵਿਕਾਸ ਲਈ ਅਕਾਲੀ ਦਲ ਬਾਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਜਨਾਲਾ ਤੋਂ ਚਰਨਜੀਤ ਕੌਰ ਪਤਨੀ ਮੁਖਤਾਰ ਸਿੰਘ ਚੱਕ ਡੋਗਰਾ, ਜ਼ੋਨ ਚਮਿਆਰੀ ਤੋਂ ਸਰਬਜੀਤ ਕੌਰ ਪਤਨੀ ਬ੍ਰਹਮ ਸਿੰਘ ਵਾਸੀ ਝੰਡੇਰ, ਜ਼ੋਨ ਵਿਛੋਆ ਤੋਂ ਪਰਮਜੀਤ ਸਿੰਘ ਪਤਨੀ ਹਰਦਿਆਲ ਸਿੰਘ ਕਾਮਲਪੁਰਾ ਅਤੇ ਰਮਦਾਸ ਤੋਂ ਬਲਵਿੰਦਰ ਕੌਰ ਪਤਨੀ ਨਵਚੰਦ ਸਿੰਘ ਹਰੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦੋਂਕਿ ਬਲਾਕ ਸੰਮਤੀ ਚੋਣ ਹਲਕਿਆਂ ਵਿਚ ਜ਼ੋਨ ਸੁਧਾਰ ਤੋਂ ਮਲਕੀਤ ਕੌਰ, ਜ਼ੋਨ ਵਿਛੋਆ ਤੋਂ ਲਵਜਿੰਦਰ ਸਿੰਘ, ਜ਼ੋਨ ਨੰਗਲ ਸੋਹਲ ਤੋਂ ਮਧੂਬਾਲਾ, ਜ਼ੋਨ ਸਾਰੰਗਦੇਵ ਤੋਂ ਅਮਰਜੀਤ ਕੌਰ, ਜ਼ੋਨ ਬੱਲੜਵਾਲ ਤੋਂ ਹਰਪ੍ਰੀਤ ਸਿੰਘ, ਜ਼ੋਨ ਡਿਆਲ ਭੰੜੰਗ ਤੋਂ ਬਖ਼ਸ਼ੀਸ਼ ਸਿੰਘ, ਜ਼ੋਨ ਸੂਫੀਆਂ ਤੋਂ ਪਵਨਪ੍ਰੀਤ ਕੌਰ, ਜ਼ੋਨ ਕਾਮਲਪੁਰਾ ਤੋਂ ਰਾਜਵਿੰਦਰ ਕੌਰ, ਜ਼ੋਨ ਗੱਗੋਮਾਹਲ ਤੋਂ ਜਸਵੰਤ ਕੌਰ, ਜ਼ੋਨ ਚੱਕ ਸਿਕੰਦਰ ਤੋਂ ਹਰਿੰਦਰ ਕੌਰ, ਜ਼ੋਨ ਪੰਡੋਰੀ ਸੁੱਖਾ ਸਿੰਘ ਤੋਂ ਸੁਖਦੇਵ ਸਿੰਘ, ਜ਼ੋਨ ਤਲਵੰਡੀ ਨਾਹਰ ਤੋਂ ਹਰਜਿੰਦਰ ਸਿੰਘ, ਜ਼ੋਨ ਸੰਤੂ ਨੰਗਲ ਤੋਂ ਰਾਜਵਿੰਦਰ ਕੌਰ, ਜ਼ੋਨ ਝੰਡੇਰ ਤੋਂ ਮਨਜੀਤ ਕੌਰ, ਜ਼ੋਨ ਥੋਬਾ ਤੋਂ ਪ੍ਰਗਟ ਸਿੰਘ, ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ਸਰਬਜੀਤ ਕੌਰ, ਜ਼ੋਨ ਘੋਨੇਵਾਹਲਾ ਤੋਂ ਪਰਮਜੀਤ ਸਿੰਘ, ਜ਼ੋਨ ਤੇੜਾ ਕਲਾਂ ਤੋਂ ਤਰਲੋਚਨ ਸਿੰਘ, ਜ਼ੋਨ ਨੰਗਲ ਵੰਝਾਂਵਾਲਾ ਤੋਂ ਅਜੇਪਾਲ ਸਿੰਘ, ਜ਼ੋਨ ਭਲਾ ਪਿੰਡ ਤੋਂ ਅਰਵਿੰਦਰ ਸਿੰਘ, ਜ਼ੋਨ ਸਹਿੰਸਰਾ ਕਲਾਂ ਤੋਂ ਅਮਰੀਕ ਕੌਰ, ਜ਼ੋਨ ਸੰਗਤਪੁਰਾ ਤੋਂ ਕਸ਼ਮੀਰ ਸਿੰਘ, ਜ਼ੋਨ ਜਗਦੇਵ ਖੁਰਦ ਤੋਂ ਬਲਰਾਜ ਸਿੰਘ, ਜ਼ੋਨ ਡੱਲਾ ਰਾਜਪੂਤਾਂ ਤੋਂ ਸੁੱਖਾ ਸਿੰਘ, ਜ਼ੋਨ ਧਾਰੀਵਾਲ ਕਲੇਰ ਤੋਂ ਸੁਰਜੀਤ ਕੌਰ, ਜ਼ੋਨ ਗੁੱਜਰਪੁਰਾ ਤੋਂ ਸੁਖਬੀਰ ਕੌਰ, ਜ਼ੋਨ ਅੱਬੂਸੈਦ ਤੋਂ ਮਨਜੀਤ ਕੌਰ, ਜ਼ੋਨ ਚਮਿਆਰੀ ਤੋਂ ਅਰਵਿੰਦਰ ਕੌਰ, ਜ਼ੋਨ ਅਵਾਣ ਤੋਂ ਹਰਜੀਤ ਸਿੰਘ, ਜ਼ੋਨ ਚੱਕ ਔਲ ਤੋਂ ਸ਼ਾਂਤੀ, ਜ਼ੋਨ ਜਾਫਰਕੋਟ ਤੋਂ ਜਸਬੀਰ ਸਿੰਘ, ਜ਼ੋਨ ਉਗਰ ਔਲਖ ਤੋਂ ਕਰਮਜੀਤ ਕੌਰ, ਜ਼ੋਨ ਮੋਹਨ ਭੰਡਾਰੀਆਂ ਤੋਂ ਬਲਜੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਗੁੱਝਾਪੀਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਵਚੰਦ ਸਿੰਘ ਹਰੜ, ਬ੍ਰਹਮ ਸਿੰਘ ਝੰਡੇਰ, ਸਾਬਕਾ ਸਰਪੰਚ ਦਲਬੀਰ ਸਿੰਘ ਚੱਕਡੋਗਰਾਂ ਅਤੇ ਪੀ. ਏ. ਗੁਰਭੇਜ ਸਿੰਘ ਭੱਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਹਾਲੀਆ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਉਤਾਵਲੇ- ਧਾਲੀਵਾਲ ਅਗਲੀ ਖ਼ਬਰ ਮੱਤੇਵਾਲ ਜ਼ੋਨ 'ਚ ਅਕਾਲੀ ਦਲ ਨੇ ਚੋਣ ਮੁਹਿੰਮ ਆਰੰਭੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।