16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅੰਮਿ੍ਤਸਰ ਗਰੁੱਪ ਆਫ਼ ਕਾਲਜ਼ਿਸ ਦੇ ਐਗਰੋ ਫਾਰਮ 'ਚ ਬੱਚਿਆਂ ਨੂੰ ਜੋੜਿਆ ਜਾ ਰਿਹੈ ਬਾਗ ਆਧਾਰਿਤ ਖੇਤੀ ਨਾਲ

ਅਜੀਤ ਡੈਸਕ 04-12-2025
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)- ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅੰਮਿ੍ਤਸਰ ਗਰੁੱਪ ਆਫ ਕਾਲਜ਼ਿਸ ਦੇ ਏ. ਜੀ. ਸੀ. ਐਗਰੋ ਫਾਰਮ, ਮਾਨਾਂਵਾਲਾ ਵਿਖੇ ਬੱਚਿਆਂ ਨੂੰ ਬਾਗ਼ ਅਧਾਰਿਤ ਖੇਤੀ ਦੀ ਸਿਖਲਾਈ ਦੇਣ ਦਾ ਸ਼ਾਨਦਾਰ ਉਪਰਾਲਾ ਕੀਤਾ ਜਾ ਰਿਹਾ ਹੈ | ਅੰਮਿ੍ਤਸਰ ਗਰੁੱਪ ਆਫ ਕਾਲਜ਼ਿਸ ਦੇ ਵਿੱਤ ਨਿਰਦੇਸ਼ਕ, ਏ. ਜੀ. ਸੀ. ਐਗਰੋ ਫਾਰਮ ਅਤੇ ਰਾਗਰੀਨ ਵਰਲਡ ਦਾ ਡਾਲ ਮਿਊਜੀਅਮ ਇਨ ਨੇਚਰ ਦੇ ਡਾਇਰੈਕਟਰ ਸ੍ਰੀਮਤੀ ਰਾਗਨੀ ਸ਼ਰਮਾ ਦੀ ਅਗਵਾਈ ਵਿਚ ਅੰਮਿ੍ਤਸਰ ਗਰੁੱਪ ਆਫ ਕਾਲਜ਼ਿਸ ਵਲੋਂ ਅੰਮਿ੍ਤਸਰ ਜ਼ਿਲ੍ਹੇ ਦੇ ਸਮੂਹ ਸਕੂਲਾਂ ਤੇ ਕਾਲਜਾਂ ਨੂੰ ਆਪਣੇ ਬੱਚਿਆਂ (ਸਟਾਫ ਸਮੇਤ) ਤੇ ਉਨ੍ਹਾਂ ਦੇ ਮਾਪਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨਾਲ ਏ. ਜੀ. ਸੀ. ਐਗਰੋ ਫਾਰਮ 'ਚ ਕੇ ਜਿੱਥੇ ਬੱਚੇ ਬਾਗ ਅਧਾਰਿਤ ਸਿਖਲਾਈ (ਜਿਸ ਵਿਚ ਜੈਵਿਕ ਤਕਨੀਕ ਰਾਹੀਂ ਰਸੋਈ ਬਾਗਬਾਨੀ, ਦੇਸੀ ਖਾਦ ਬਣਾਉਣ ਆਦਿ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ) ਰਾਹੀਂ ਕੁਦਰਤ ਦਾ ਨਿੱਘ ਮਾਣ ਸਕਦੇ ਹਨ, ਉੱਥੇ ਏ. ਜੀ. ਸੀ. ਐਗਰੋ ਫਾਰਮ ਵਿਚ ਬਣਾਏ ਗਏ 'ਰਾਗਰੀਨ ਵਰਲਡ ਦਾ ਡਾਲ ਮਿਊਜ਼ੀਅਮ ਇਨ ਨੇਚਰ', ਜਿਸ ਵਿਚ 80 ਤੋਂ ਵੱਧ ਦੇਸ਼ਾਂ ਦੇ ਸਭਿਆਚਾਰ ਤੇ ਪਹਿਰਾਵੇ ਨੂੰ ਦਰਸਾਉਂਦੀਆਂ ਗੁੱਡੀਆਂ ਰਾਹੀਂ ਵਿਸ਼ਵ ਭਰ ਦੇ ਰੀਤੀ ਰਿਵਾਜਾਂ ਤੇ ਸਭਿਆਚਾਰ ਨੂੰ ਨੇੜਿਓਾ ਦੇਖਣ ਦਾ ਮੌਕਾ ਵੀ ਮਿਲੇਗਾ | ਉਨ੍ਹਾਂ ਦੱਸਿਆ ਕਿ ਬਾਗ ਅਧਾਰਿਤ ਸਿਖਲਾਈ ਰਾਹੀਂ ਬੱਚਿਆਂ ਨੂੰ ਮਿੱਟੀ ਨਾਲ ਜੁੜਨ, ਬੀਜ ਬੀਜਣ ਤੇ ਪੌਦੇ ਨੂੰ ਵਧਦਾ-ਫੁਲਦਾ ਵੇਖਣ ਦਾ ਮੌਕਾ ਮਿਲਦਾ ਹੈ ਅਤੇ ਬੱਚੇ ਖੁੱਦ ਪੌਦੇ ਦੀ ਸਾਂਭ -ਸੰਭਾਲ ਕਰਕੇ ਜਿੰਮੇਵਾਰ ਬਣਦੇ ਹਨ | ਉਨ੍ਹਾਂ ਕਿਹਾ ਕਿ ਕਲਾਸਾਂ ਵਿਚ ਬੱਚਿਆਂ ਨੂੰ ਪੌਦਿਆਂ, ਬਾਗਾਂ ਬਾਰੇ ਕੇਵਲ ਪੜ੍ਹਾਇਆ ਜਾ ਸਕਦਾ ਹੈ, ਸਮਝਾਇਆ ਜਾ ਸਕਦਾ ਹੈ ਪਰ ਇੱਥੇ ਆ ਕੇ ਬੱਚਿਆਂ ਨੂੰ ਪ੍ਰੈਕਟੀਕਲੀ ਸਿੱਖਣ ਦਾ ਮੌਕਾ ਮਿਲਦਾ ਹੈ |
ਪਿਛਲੀ ਖ਼ਬਰ ਓਠੀਆਂ ਜ਼ੋਨ ਤੋਂ 'ਆਪ' ਨੇ ਉਮੀਦਵਾਰ ਐਲਾਨਿਆ ਅਗਲੀ ਖ਼ਬਰ 'ਆਪ' ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਉਮੀਦਵਾਰ ਉਤਾਰਨ 'ਚ ਮਾਰੀ ਸਿਆਸੀ ਬਾਜ਼ੀ-ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।