ਰਾਜਾਸਾਂਸੀ/ਹਰਸ਼ਾ ਛੀਨਾ, 3 ਦਸੰਬਰ (ਹਰਦੀਪ ਸਿੰਘ ਖੀਵਾ, ਪੀ. ਐੱਸ. ਕੜਿਆਲ)-ਜ਼ਿਲਾ ਪ੍ਰੀਸ਼ਦ ਜ਼ੋਨ ਹਰਸ਼ਾ ਛੀਨਾ ਤੋਂ ਆਪ ਦੇ ਉਮੀਦਵਾਰ ਤੇਜਬੀਰ ਸਿੰਘ ਮਾਨ ਤੇ ਉਕਤ ਬਲਾਕ ਅਧੀਨ ਆਉਂਦੇ ਸਾਰੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਵਲੋਂ ਆਪਣੇ ਗ੍ਰਹਿ ਰਾਜਾਸਾਂਸੀ 'ਚ ਮਹੱਤਵਪੂਰਨ ਮੀਟਿੰਗ ਕੀਤੀ ਗਈ | ਪ੍ਰਧਾਨ ਛੀਨਾ ਦੇ ਸਿਰਫ਼ ਇਕ ਸੱਦੇ 'ਤੇ ਹੀ ਸੈਂਕੜੇ ਦੀ ਗਿਣਤੀ ਵਿਚ ਪਾਰਟੀ ਆਗੂ, ਵਰਕਰ ਅਤੇ ਸਮਰਥਕ ਇਕੱਠੇ ਹੋਏ ਤੇ ਇਹ ਮੀਟਿੰਗ ਵੱਡੇ ਰੂਪ 'ਚ ਰੈਲੀ ਦਾ ਰੂਪ ਧਾਰ ਗਈ, ਜਿਸ ਨਾਲ ਪਾਰਟੀ ਪ੍ਰਤੀ ਉਨਾਂ ਦੀ ਵਚਨਬੱਧਤਾ ਸਾਫ਼ ਤੌਰ 'ਤੇ ਸਾਹਮਣੇ ਆਈ ਤੇ ਇਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਜਿਤਾਉਣ ਲਈ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਜ਼ੋਰ ਦਿੱਤਾ ਗਿਆ | ਇਸ ਦੌਰਾਨ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਛੀਨਾ ਸਮੇਤ ਵਿਧਾਇਕ ਰਮਦਾਸ, ਸੋਨੀਆ ਮਾਨ, ਚੇਅਰਮੈਨ ਵਰੁਣ ਰਾਜਾਸਾਂਸੀ ਸਮੇਤ ਵੱਖ- ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲਾ ਪ੍ਰੀਸ਼ਦ ਉਮੀਦਵਾਰ ਤੇਜਬੀਰ ਸਿੰਘ ਬੱਗਾ ਮਾਨ ਸਮੇਤ ਸਾਰੇ ਉਮੀਦਵਾਰ ਪਿੰਡ ਪੱਧਰ ਦੇ ਵਿਕਾਸ, ਪਾਰਦਰਸ਼ੀ ਕਾਰਗੁਜ਼ਾਰੀ ਤੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀ ਕਰਨ ਦੇ ਨਾਂ 'ਤੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ ਜਿਹੜੇ ਕਿ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਦੌਰਾਨ ਵਿਸੇਸ਼ ਤੌਰ 'ਤੇ ਹਲਕਾ ਇੰਚਾਰਜ ਸੋਨੀਆ ਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ 14 ਦਸੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਣ ਜਾ ਰਹੀਆਂ ਤੇ ਜਿਸ ਤਰਾਂ ਤਰਨ ਤਾਰਨ ਸੀਟ ਤੋਂ ਵੋਟਰਾਂ ਨੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਕੰਮਾਂ 'ਤੇ ਮੋਹਰ ਲਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਜਿੱਤ ਦਿੱਤੀ ਹੈ, ਉਸੇ ਤਰਾਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਉਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਕੀਤੇ ਕੰਮਾਂ 'ਤੇ ਮੋਹਰ ਲਾ ਕੇ ਰਾਜਾਸਾਂਸੀ ਤੇ ਅਟਾਰੀ ਹਲਕੇ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ ਵਰੁਣ ਕੁਮਾਰ, ਗੁਰਸ਼ਰਨ ਸਿੰਘ ਗੋਲਡੀ ਨਾਲ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਬਲਾਕ ਸੰਮਤੀ ਉਮੀਦਵਾਰਾਂ ਜ਼ੋਨ ਹਰਸ਼ਾ ਛੀਨਾ ਤੋਂ ਕਰਮਜੀਤ ਸਿੰਘ ਛੀਨਾ, ਜ਼ੋਨ ਅਦਲੀਵਾਲ ਤੋਂ ਉਮੀਦਵਾਰ ਕਵਲਪ੍ਰੀਤ ਸਿੰਘ ਸ਼ਾਹ, ਜ਼ੋਨ ਤੋਲਾ ਨੰਗਲ ਤੋਂ ਹਰਜੀਤ ਸਿੰਘ ਸਾਬਕਾ ਸਰਪੰਚ ਵਰਨਾਲੀ, ਜ਼ੋਨ ਝੰਜੋਟੀ ਤੋਂ ਗੁਰਦੀਪ ਸਿੰਘ ਨੰਬਰਦਾਰ, ਜ਼ੋਨ ਭਿੱਟੇਵੱਡ ਤੋਂ ਹਰਪਾਲ ਸਿੰਘ, ਅੰਮਿ੍ਤਸਰ ਦਾਣਾ ਮੰਡੀ ਦੇ ਸੀਨੀ ਮੀਤ ਪ੍ਰਧਾਨ ਬਲਬੀਰ ਸਿੰਘ ਖਿਆਲੀਆ, ਕੁਲਵਿੰਦਰ ਸਿੰਘ ਔਲਖ, ਪੀ. ਏ. ਰਾਣਾ ਜਸਤਰਵਾਲ, ਦਵਿੰਦਰ ਸਿੰਘ ਬੂਆਨੰਗਲੀ, ਕੌਂਸਲਰ ਕੁਲਵਿੰਦਰ ਸਿੰਘ ਔਲਖ, ਕੌਂਸਲਰ ਦਿਆਲ ਸਿੰਘ ਰਾਜਾਸਾਂਸੀ, ਦਵਿੰਦਰ ਬੂਆਨੰਗਲੀ, ਕਸ਼ਮੀਰ ਸਿੰਘ ਖਿਆਲਾ ਸਰਪੰਚ ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਕੌਂਸਲਰ ਦਿਲਬਾਗ ਸਿੰਘ ਰਾਜਾਸਾਂਸੀ, ਲਾਲੀ ਸਾਰੰਗੜਾ, ਰਾਜਬੀਰ ਸਿੰਘ ਤੋਲਨੰਗਲ ਤੋਂ ਇਲਾਵਾ ਹਲਕਾ ਅਟਾਰੀ ਤੇ ਹਲਕਾ ਰਾਜਾਸਾਂਸੀ ਦੇ ਸਮੂਹ ਸਰਪੰਚ, ਪੰਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |