ਟਾਹਲੀ ਸਾਹਿਬ, 24 ਨਵੰਬਰ (ਵਿਨੋਦ ਭੀਲੋਵਾਲ)-ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਰਸਿੱਕਾ ਵਲੋਂ ਦਫਤਰ ਦੇ ਪੱਤਰ ਨੰ: 2704 ਮਿੱਤੀ 19/11/25 ਅੰਮਿ੍ਤਸਰ ਵਲੋਂ ਗ੍ਰਾਮ ਪੰਚਾਇਤ ਖਿੱਦੋਵਾਲੀ ਦੀ ਪੜਤਾਲ 'ਚ ਮੌਜੂਦਾ ਸਰਪੰਚ ਸੁਖਦੇਵ ਸਿੰਘ, ਮੈਂਬਰ ਪੰਚਾਇਤ ਕੈਪਟਨ ਸਿੰਘ ਪੁੱਤਰ ਸਰਦੂਲ ਸਿੰਘ, ਦਿਲਬਾਗ ਸਿੰਘ ਜੀ. ਆਰ. ਐੱਸ. ਅਤੇ ਗੁਰਪ੍ਰੀਤ ਸਿੰਘ ਜੀ. ਆਰ. ਐੱਸ. ਇਨ੍ਹਾਂ ਸਾਰਿਆਂ ਦੀ ਮਿਲੀ ਭੁਗਤ ਕਰਕੇ ਗ੍ਰਾਮ ਪੰਚਾਇਤ ਖਿੱਦੋਵਾਲੀ ਵਿਖੇ ਮ: ਗ: ਨਰੇਗਾ ਸਕੀਮ ਤਹਿਤ ਲੱਖਾਂ ਦੀ ਗਾਂਟ ਖੁਰਦ-ਬੁਰਦ ਕੀਤੀ ਹੈ | ਇਨ੍ਹਾਂ ਸਾਰਿਆਂ ਵਲੋਂ ਕੁੱਲ ਰਾਸ਼ੀ 5,82,600/- ਰੁਪਏ ਦਾ ਗਬਨ ਕੀਤਾ ਗਿਆ ਹੈ ਜੋ ਕਿ ਇਨ੍ਹਾਂ ਪਾਸੋਂ ਉਕਤ ਰਕਮ ਵਸੂਲਣ ਯੋਗ ਹੈ | ਸੋ ਲੋਕਪਾਲ ਮਗ: ਨਰੇਗਾ ਦਫਤਰ ਵਧੀਕ ਡਿਪਟੀ ਕਮਿਸ਼ਨਰ (ਪੇ. ਵਿ.) ਅੰਮਿ੍ਤਸਰ ਦੀ ਪੜਤਾਲ ਰਿਪੋਰਟ ਮੁਕਾਬਕ ਸਰਪੰਚ ਸੁਖਦੇਵ ਸਿੰਘ, ਮੈਂਬਰ ਪੰਚਾਇਤ ਕੈਪਟਨ ਸਿੰਘ ਪੁੱਤਰ ਸਰਦੂਲ ਸਿੰਘ ਗ੍ਰਾਮ ਪੰਚਾਇਤ ਖਿੱਦੋਵਾਲੀ ਵਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਹੋਇਆਂ ਗ੍ਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਮ: ਗ: ਨਰੇਗਾ ਸਕੀਮ ਵਿਚ ਗਬਨ ਕੀਤਾ ਗਿਆ ਹੈ, ਇਸ ਲਈ ਮੌਜੂਦਾ ਸਰਪੰਚ ਸੁਖਦੇਵ ਸਿੰਘ ਖ਼ਿਲਾਫ਼ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (ਐਫ.) ਅਧੀਨ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕਰਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਰਸਿੱਕਾ ਦੀ ਰਿਪੋਰਟ ਨੂੰ ਗਹੁ ਨਾਲ ਵਾਕਿਆ ਅਤੇ ਪਾ ਕਿ ਸਰਪੰਚ ਸੁਖਦੇਵ ਸਿੰਘ ਨੇ ਉਕਤ ਅਨੁਸਾਰ ਗਬਨ ਕੀਤਾ ਹੈ | ਇਸ ਲਈ ਉਕਤ ਤੱਥਾਂ ਉਪਰੰਤ ਨਿਮਨ ਤੇ ਸਰਪੰਚ ਸੁਖਦੇਵ ਸਿੰਘ ਦਾ ਸਰਪੰਚ ਦੇ ਅਹੁਦੇ 'ਤੇ ਬਣਿਆ ਰਹਿਣਾ ਲੋਕ ਹਿੱਤ ਵਿਚ ਨਹੀਂ ਹੈ | ਇਸ ਲਈ ਨਿਮਨ ਹਸਤਾਖਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਅਧੀਨ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਕਤ ਸਰਪੰਚ ਸੁਖਦੇਵ ਸਿੰਘ ਗ੍ਰਾਮ ਪੰਚਾਇਤ ਖਿੱਦੋਵਾਲੀ ਬਲਾਕ ਤਰਸਿੱਕਾ ਜ਼ਿਲ੍ਹਾ ਅੰਮਿ੍ਤਸਰ ਨੂੰ ਤੁਰੰਤ ਰੂਪ ਵਿਚ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਂਦਾ ਹੈ | ਮੁਅੱਤਲੀ ਦੌਰਾਨ ਉਕਤ ਸਰਪੰਚ ਗ੍ਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲਵੇਗਾ, ਜਿਸ ਦੀ ਸੂਚਨਾ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਿਕਾਸ ਭਵਨ, ਐੱਸ. ਏ. ਐੱਸ. ਨਗਰ ਮੁਹਾਲੀ ਨੂੰ ਭੇਜਿਆ ਗਿਆ |
ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ 'ਚ ਸਰਪੰਚ ਤੇ ਮੈਂਬਰ ਮੁਅੱਤਲ
ਅਜੀਤ ਡੈਸਕ
25-11-2025