ਮੱਤੇਵਾਲ, 21 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਹਲਕਾ ਮਜੀਠਾ ਦੇ ਪਿੰਡ ਕਲੇਰ ਤੋਂ ਸ਼ੁਰੂ ਹੋ ਕੇ ਵਾਇਆ ਅਰਜਨ ਮਾਂਗਾ ਰਾਹੀਂ ਅੰਮਿ੍ਤਸਰ ਮਹਿਤਾ ਰੋਡ ਤੱਕ ਕੁੱਲ 25 ਕਰੋੜ ਦੀ ਲਾਗਤ ਨਾਲ ਬਣਨ ਨਵੀਂ ਰੋਡ ਦਾ ਉੱਦਘਾਟਨ ਕੀਤਾ | ਇਸ ਉਦਘਾਟਨ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਲਬੀਰ ਸਿੰਘ ਗਿੱਲ ਵਲੋਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀਆਂ ਹਰ ਬੁਨਿਆਦੀ ਸੁਵਿਧਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਤਹਿਤ ਹਲਕਾ ਮਜੀਠਾ ਵਿਚ ਕਰੋੜਾਂ ਦੀ ਲਾਗਤ ਨਾਲ 15 ਦੇ ਕਰੀਬ ਸੜਕਾਂ ਦੇ ਪ੍ਰੋਜੈਕਟ ਆਰੰਭ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਵਿਕਾਸ ਪੱਖੋਂ ਹਲਕੇ ਵਿਚ ਕੋਈ ਕਮੀ ਰਹਿਣ ਨਹੀਂ ਦਿੱਤੀ ਜਾਵੇਗੀ | ਇਸ ਮੌਕੇ ਸ਼ਿਵਰਾਜ ਸਿੰਘ ਭੀਲੋਵਾਲ, ਅਮਰਜੀਤ ਸਿੰਘ ਕਲੇਰ, ਪਿ੍ੰ: ਗੁਰਮੁਖ ਸਿੰਘ ਅਰਜਨਮਾਂਗਾ, ਕੁਲਵਿੰਦਰ ਸਿੰਘ ਮਿੱਠਾ, ਰਣਧੀਰ ਸਿੰਘ ਅਰਜਨਮਾਂਗਾ, ਗੁਰਵਿੰਦਰ ਸਿੰਘ ਨਿਬਰਵਿੰਡ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ, ਮਲਕੀਤ ਸਿੰਘ, ਰਾਜ ਕੁਮਾਰ ਲੁੱਧੜ ਤਰਲੋਚਨ ਸਿੰਘ, ਲਵਪ੍ਰੀਤ ਸਿੰਘ, ਮੈਂਬਰ ਪੰਚਾਇਤ ਨਿਸ਼ਾਨ ਸਿੰਘ, ਗੁਰਦਿਆਲ ਸਿੰਘ, ਸੋਨੀ ਸਿੰਘ, ਜਰਮਨਜੀਤ ਸਿੰਘ, ਕੈਪਟਨ ਬਲਕਾਰ ਸਿੰਘ, ਮਾ: ਪਲਵਿੰਦਰ ਸਿੰਘ, ਜਸਬੀਰ ਸਿੰਘ, ਪਰਗਟ ਸਿੰਘ ਸਰਪੰਚ ਸੁਰਜੀਤ ਸਿੰਘ ਭੋਏਵਾਲ, ਮਨਦੀਪ ਸਿੰਘ ਤੰਦੇਲ, ਲਖਵਿੰਦਰ ਸਿੰਘ ਨਾਥ ਦੀ ਖੂਹੀ ,ਬਲਜੀਤ ਸਿੰਘ ਸਰਾਂ ਇਲਾਕਾ ਨਿਵਾਸੀ ਵੀ ਮੌਜੂਦ ਰਹੇ |