ਮਜੀਠਾ, 30 ਅਗਸਤ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)- ਹਲਕਾ ਮਜੀਠਾ ਦੇ ਪਿੰਡ ਗਾਲੋਵਾਲੀ ਕੁੱਲੀਆਂ ਦੇ ਵੈਸ਼ਨੋ ਦੇਵੀ ਗਏ ਪਰਿਵਾਰ ਨਾਲ ਵਾਪਰੇ ਦੁੱਖਦਾਈ ਹਾਦਸੇ ਨੇ ਪੂਰੇ ਇਲਾਕੇ 'ਚ ਸੋੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ¢ ਮਾਤਾ ਵੈਸ਼ਨੂੰ ਦੇਵੀ ਦੀ ਯਾਤਰਾ ਤੇ ਗਏ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਤਿੰਨ ਦੀ ਉਥੇ ਬੱਦਲ ਫੱਟਣ ਨਾਲ ਮÏਤ ਹੋ ਗਈ ਸੀ¢ ਜ਼ਿਕਰਯੋਗ ਹੈ ਪਿੰਡ ਗਾਲੋਵਾਲੀ ਕੁੱਲੀਆਂ ਦੇ ਵਸਨੀਕ ਸੁਰਜੀਤ ਅਪਣੀ ਪਤਨੀ ਰੇਖਾ ਤੇ ਦੋ ਬੱਚਿਆਂ ਦਵਿੰਦਰ ਤੇ ਮਨਪ੍ਰੀਤ ਨਾਲ ਬੱਸ ਰਾਹੀਂ ਵੈਸ਼ਨੋ ਦੇਵੀ ਦਰਸ਼ਨਾ ਲਈ ਗਿਆ ਸੀ ਜਿੱਥੇ ਬੱਦਲ ਫਟਣ ਨਾਲ ਸਾਰਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਹਾਦਸੇ ਵਿਚ ਸੁਰਜੀਤ ਤਾਂ ਬੱਚ ਗਿਆ ਪ੍ਰੰਤੂ ਉਸ ਦੀ ਪਤਨੀ ਰੇਖਾ ਤੇ ਦੋਵੇਂ ਬੱਚੇ ਦਵਿੰਦਰ ਤੇ ਮਨਪ੍ਰੀਤ ਦੀ ਮੌਤ ਹੋ ਗਈ | ਇਸ ਦੁਖਦਾਈ ਘਟਨਾ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅੱਜ ਪਿੰਡ ਗਾਲੋਵਾਲੀ ਕੁੱਲੀਆਂ ਪਹੁੰਚੇ, ਜਿਥੇ ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਝਾਂ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ | ਤਲਬੀਰ ਸਿੰਘ ਗਿੱਲ ਨੇ ਭਰੇ ਮਨ ਨਾਲ ਕਿਹਾ ਕਿ ਇਹ ਘਟਨਾ ਅਤਿ ਦੁੱਖਦਾਈ ਹੈ, ਜਿਸ ਦੀ ਪੂਰਤੀ ਸੰਭਵ ਨਹੀਂ | ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪੀੜਤ ਪਰਿਵਾਰ ਨੂੰ ਤੁਰੰਤ ਵਿੱਤੀ ਸਹਾਇਤਾ ਤੇ ਹਰ ਪ੍ਰਕਾਰ ਦੀ ਮਦਦ ਪ੍ਰਦਾਨ ਕੀਤੀ ਜਾਵੇ¢ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਪਰਿਵਾਰ ਦੇ ਨਾਲ ਹਰ ਕਦਮ ਤੇ ਖੜ੍ਹੀ ਹੈ¢ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ¢ ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਅਜੇ ਤੱਕ ਪੀੜਤ ਪਰਿਵਾਰ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਗਈ | ਪਿੰਡ ਵਾਸੀਆਂ ਨੇ ਵੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿਚ ਪੀੜ੍ਹਤ ਪਰਿਵਾਰ ਦੀ ਸਾਰ ਲਈ ਜਾਵੇ | ਇਸ ਮੌਕੇ ਬਲਜਿੰਦਰ ਸਿੰਘ ਛੀਨਾ ਸਿਆਸੀ ਸਲਾਹਕਾਰ ਗਿੱਲ, ਸਰਪੰਚ ਪਰਮਿੰਦਰ ਸਿੰਘ ਸਿੱਖਿਆ ਕੋਰਡੀਨੇਟਰ, ਕੌਂਸਲਰ ਪਿੰਕਾ ਮਜੀਠਾ, ਸਰਪੰਚ ਰਾਜ ਕੁਮਾਰ, ਸਰਪੰਚ ਹਰਗੁਰਿੰਦਰ ਸਿੰਘ ਮਾਨ, ਸਰਪੰਚ ਚਰਨਜੀਤ ਵਡਾਲਾ, ਬਲਬੀਰ ਸਿੰਘ ਧਰਮ ਪੁਰਾ, ਸਾਬਕਾ ਸਰਪੰਚ ਸੁਖਚੈਨ ਸਿੰਘ ਭੰਗਵਾਂ ਆਦਿ ਹਾਜ਼ਰ ਸਨ |