02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੈਪੀ ਨਿਜ਼ਾਮਪੁਰ ਸੀਨੀਅਰ ਵਾਈਸ ਪ੍ਰਧਾਨ ਅੰਮਿ੍ਤਸਰ ਫਰੂਟ ਐਂਡ ਵੇਜ਼ੀਟੇਬਲ ਮਰਚੈਂਟ ਐਸੋਸੀਏਸ਼ਨ ਵਲੋਂ ਨਗਰ ਨਿਗਮ ਕਮਿਸ਼ਨਰ ਨਾਲ ਮਿਲਣੀ

ਅਜੀਤ ਡੈਸਕ 31-08-2025

ਨਵਾਂ ਪਿੰਡ, 30 ਅਗਸਤ (ਜਸਪਾਲ ਸਿੰਘ)-ਕਸਬਾ ਵੱਲ੍ਹਾ ਚੌਂਕ ਤੋਂ ਲੈ ਕੇ ਸਬਜ਼ੀ ਮੰਡੀ ਵੱਲ੍ਹਾ ਤੱਕ ਅੰਮਿ੍ਤਸਰ -ਮਹਿਤਾ ਸੜਕ ਦੇ ਟੁੱਟਣ ਨਾਲ ਇਸ 'ਚ ਪਏ ਟੋਇਆਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਇਸ ਨਾਲ ਵਾਪਰਨ ਵਾਲੇ ਸੰਭਾਵਿਤ ਹਾਦਸਿਆਂ ਨੂੰ ਰੋਕਣ ਲਈ ਚਰਨਜੀਤ ਸਿੰਘ ਬੱਤਰਾ ਪ੍ਰਧਾਨ ਤੇ ਜਤਿੰਦਰ ਸਿੰਘ ਖੁਰਾਣਾ ਸਕੱਤਰ, ਅੰਮਿ੍ਤਸਰ ਵੇਜ਼ੀਟੇਬਲ ਐਂਡ ਫਰੂਟ ਮਰਚੈਂਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਤੇ ਬਿੱਲਾ ਨਿਜਾਮਪੁਰ ਵਲੋਂ ਬਿਕਰਮਜੀਤ ਸਿੰਘ ਸ਼ੇਰਗਿੱਲ ਕਮਿਸ਼ਨਰ ਨਗਰ ਨਿਗਮ, ਅੰਮਿ੍ਤਸਰ ਨਾਲ ਮੁਲਾਕਾਤ ਕੀਤੀ ਗਈ | ਇਸ ਸੰਬੰਧੀ ਹੈਪੀ ਨਿਜ਼ਾਮਪੁਰ ਸੀਨੀਅਰ ਵਾਈਸ ਪ੍ਰਧਾਨ ਤੇ ਬਿੱਲਾ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਧਾਨ ਬੱਤਰਾ ਦੇ ਨਿਦੇਸ਼ਾਂ ਤੇ ਐਸੋਸੀਏਸ਼ਨ ਦੀ ਤਰਫ਼ੋਂ ਨਗਰ ਨਿਗਮ ਕਮਿਸ਼ਨਰ ਨਾਲ ਮਿਲ ਕੇ ਉਨ੍ਹਾਂ ਨੂੰ ਉਪਰੋਕਤ ਟੁੱਟੀ ਸੜਕ ਦੀ ਮੁਰੰਮਤ ਕੀਤੇ ਜਾਣ ਤੇ ਸਬਜ਼ੀ ਮੰਡੀ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਮੁਕੰਮਲ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ, ਜਿਸ 'ਤੇ ਉਨ੍ਹਾਂ ਨੇ ਅਗਲੇ ਹਫ਼ਤੇ ਖ਼ੁਦ ਮੰਡੀ ਵਿਖੇ ਪਹੁੰਚ ਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਤੇ ਮੰਡੀ ਵਿਖੇ ਦਰਪੇਸ਼ ਮੁਸ਼ਕਲਾਂ ਦਾ ਜਲਦ ਹੱਲ ਕੀਤੇ ਜਾਣ ਦਾ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ |

ਪਿਛਲੀ ਖ਼ਬਰ ਟਰੱਸਟ ਵਲੋਂ ਸਜਾਏ ਜਾ ਰਹੇ 26ਵੇਂ ਚੇਤਨਾ ਮਾਰਚ ਦਾ ਕਰਾਂਗੇ ਸਵਾਗਤ : ਆਸ਼ੂ ਅੰਬਾ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਤਿੰਨ ਟਰੱਕ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।