27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਹਿੰਦੂ ਜਥੇਬੰਦੀ ਨੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਿਆ <br/>

ਘਨੌਲੀ ਵਿਖੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਣ ਦੌਰਾਨ ਪਤਵੰਤੇ ਸੱਜਣ | ਤਸਵੀਰ : ਜਸਵੀਰ ਸਿੰਘ ਸੈਣੀ <br/> 30-12-2025
ਘਨੌਲੀ, 29 ਦਸੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਪੰਜਾਬੀ ਹਿੰਦੂ ਜਥੇਬੰਦੀ ਵਲੋਂ ਬੰਗਲਾਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਘੱਟ ਗਿਣਤੀ ਨਾਲ ਵਾਪਰ ਰਹੀਆਂ ਘਟਨਾਵਾਂ ਖ਼ਿਲਾਫ਼ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਸੰਬੰਧ ਵਿਚ ਬੰਤ ਲਹਿਰਾ, ਪਿ੍ੰਸ ਕੋਸ਼ਿਕ ਤੇ ਹੋਰ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਬੰਗਲਾਦੇਸ਼ ਸਰਕਾਰ ਅਸਫਲ ਰਹੀ ਹੈ | ਜਿਸ ਕਰਕੇ ਉੱਥੇ ਹਿੰਦੂਆਂ ਤੇ ਹੋਰ ਘੱਟ ਗਿਣਤੀ ਵਾਲੇ ਲੋਕਾਂ ਤੇ ਉੱਥੋਂ ਦੇ ਮੂਲ ਨਿਵਾਸੀਆਂ ਵਲੋਂ ਬੁਰਾ ਵਰਤਾਓ ਕੀਤਾ ਜਾ ਰਿਹਾ ਹੈ | ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਘਨੌਲੀ ਵਿਖੇ ਪੁਤਲਾ ਫੂਕਣ ਉਪਰੰਤ ਤਹਿਸੀਲਦਾਰ ਰੂਪਨਗਰ ਨੂੰ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਪਿ੍ੰਸ ਕੌਸ਼ਿਕ, ਸੁਸ਼ੀਲ ਕੁਮਾਰ ਬੱਟੂ, ਬੰਤ ਲਹਿਰਾ, ਤਿਲਕਰਾਜ, ਵਿਨੋਦ ਕੁਮਾਰ, ਟੀਡੀ ਰਾਣਾ, ਡਾਕਟਰ ਇੰਦਰਜੀਤ ਸਿੰਘ, ਇੰਦਰਪੁਰਾ, ਬਾਜ ਸਿੰਘ ਅਤੇਸ਼ ਕੁਮਾਰ ਮਨਦੀਪ ਸਿੰਘ, ਰਾਮ ਕਿ੍ਸ਼ਨ, ਦਵਿੰਦਰ ਕੁਮਾਰ, ਕਮਲਜੀਤ ਸਿੰਘ, ਭਗਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਿੱਜੀ ਦੌਰੇ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਉਜੈਨ ਦੇ ਅਵੰਤੀ ਸਕੂਲ ਆਫ਼ ਐਕਸੀਲੈਂਸ ਸਮਾਗਮ 'ਚ ਕੀਤੀ ਸ਼ਿਰਕਤ... ਅਗਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਬਾਰ੍ਹਵੀਂ ਜਥੇਬੰਦਕ ਕਾਨਫ਼ਰੰਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।