27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕਾਰ ਦੇ ਲੈਣ-ਦੇਣ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਸਾਹਮਣੇ ਚੱਲੀ ਗੋਲੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਅਜੀਤ ਡੈਸਕ 30-12-2025
ਮੋਰਿੰਡਾ, 29 ਦਸੰਬਰ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਮੋਰਿੰਡਾ-ਢੋਲਣ ਮਾਜਰਾ ਰੋਡ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਸਾਹਮਣੇ ਦੋ ਧਿਰਾਂ 'ਚ ਹੋਈ ਕਹਾ-ਸੁਣੀ ਤੋਂ ਬਾਅਦ ਇਕ ਧਿਰ ਵਲੋਂ ਗੋਲੀ ਚਲਾ ਦੇਣ ਦੀ ਸੂਚਨਾ ਮਿਲੀ ਹੈ, ਜਿਸ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਗੋਲੀ ਚਲਾਉਣ ਵਾਲੇ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਇਸ ਸੰਬੰਧੀ ਮੋਰਿੰਡਾ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਮੇਜਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਡੂਮਛੇੜੀ ਨੇ ਦੱਸਿਆ ਕਿ ਉਸਨੇ ਲਗਪਗ ਤਿੰਨ ਮਹੀਨੇ ਪਹਿਲਾਂ ਸੁਰਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਢੋਲਣਮਾਜਰਾ ਕੋਲੋਂ ਇਕ ਸਵਿਫਟ ਕਾਰ ਖਰੀਦੀ ਸੀ, ਜਿਸ ਸੰਬੰਧੀ ਉਸ ਨੇ ਸੁਰਿੰਦਰ ਸਿੰਘ ਨੂੰ ਸਾਢੇ ਤਿੰਨ ਲੱਖ ਰੁਪਏ ਅਦਾ ਕਰ ਦਿੱਤੇ ਸਨ | ਪਰ ਸੁਰਿੰਦਰ ਸਿੰਘ ਕਾਰ ਉਸਦੇ ਨਾਂਅ ਕਰਵਾਉਣ ਤੋਂ ਟਾਲ-ਮਟੋਲ ਕਰਨ ਲੱਗਾ | ਜਿਸ 'ਤੇ ਅੱਜ ਉਹ ਆਪਣੇ ਸਾਥੀ ਇਕਬਾਲ ਸਿੰਘ ਡੂਮਛੇੜੀ ਤੇ ਕੁਲਵਿੰਦਰ ਸਿੰਘ ਕਾਲੀ ਵਾਸੀ ਪਿੰਡ ਬਡਵਾਲਾ ਨੂੰ ਨਾਲ ਲੈ ਕੇ ਢੋਲਣਮਾਜਰਾ ਸੜਕ ਤੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦੇ ਸਾਹਮਣੇ ਸੁਰਿੰਦਰ ਸਿੰਘ ਨੂੰ ਮਿਲਿਆ ਤਾਂ ਕਾਰ ਆਪਣੇ ਨਾਂਅ ਕਰਵਾਉਣ ਨੂੰ ਲੈ ਕੇ ਉਨ੍ਹਾਂ ਵਿਚਾਲੇ ਕਹਾ ਸੁਣੀ ਹੋ ਗਈ | ਇਸੇ ਮੌਕੇ ਵਧੇ ਤਕਰਾਰ ਵਿਚ ਸੁਰਿੰਦਰ ਸਿੰਘ ਵਾਸੀ ਢੋਲਣਮਾਜਰਾ ਨੇ ਗੋਲੀ ਚਲਾ ਦਿੱਤੀ, ਜਿਸ 'ਚ ਕੁਲਵਿੰਦਰ ਸਿੰਘ ਕਾਲੀ ਵਾਲ-ਵਾਲ ਬਚ ਗਿਆ | ਇਸੇ ਸੰਬੰਧ ਵਿਚ ਸਬ ਇੰਸਪੈਕਟਰ ਗੁਰਮੁੱਖ ਸਿੰਘ ਸ਼ਹਿਰੀ ਥਾਣਾ ਇੰਚਾਰਜ ਮੋਰਿੰਡਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਪੁਲਿਸ ਪਾਰਟੀ ਨੇ ਸੁਰਿੰਦਰ ਸਿੰਘ ਨੂੰ ਰਿਵਾਲਵਰ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਬਾਰ੍ਹਵੀਂ ਜਥੇਬੰਦਕ ਕਾਨਫ਼ਰੰਸ <br/> ਅਗਲੀ ਖ਼ਬਰ ਹਰਪਾਲ ਸਿੰਘ ਪਾਲੀ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।