28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜਤਿੰਦਰ ਸਿੰਘ ਅਠਵਾਲ ਵਲੋਂ ਨਗਰ ਕੌਂਸਲ ਨੰਗਲ ਦੀ ਨਵੀਂ ਵਾਰਡਬੰਦੀ ਖ਼ਿਲਾਫ਼ ਸਾਥੀਆਂ ਸਮੇਤ ਦਰਜ ਕਰਵਾਇਆ ਇਤਰਾਜ਼ <br/>

ਨਗਰ ਕੌਂਸਲ ਨੰਗਲ ਦੇ ਸੁਪਰਡੰਟ ਮੁਕੇਸ਼ ਸ਼ਰਮਾ ਨੂੰ ਵਾਰਡ ਬੰਦੀ ਸੰਬੰਧੀ ਇਤਰਾਜ਼ ਦਿੰਦੇ ਹੋਏ ਜਤਿੰਦਰ ਸਿੰਘ ਅਠਵਾਲ ਨਾਲ ਭਾਜਪਾ ਕਾਰਕੁਨ | <br/> 30-12-2025
ਨੰਗਲ, 29 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਨਵੀਂ ਵਾਰਡਬੰਦੀ ਖ਼ਿਲਾਫ਼ ਭਾਜਪਾ ਵਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਅਗਵਾਈ ਹੇਠ ਨਗਰ ਕੌਂਸਲ ਨੰਗਲ ਪਹੁੰਚ ਕੇ ਆਪਣਾ ਇਤਰਾਜ ਦਰਜ ਕਰਵਾਇਆ ਹੈ | ਭਾਜਪਾ ਆਗੂਆਂ ਵਲੋਂ ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫ਼ਸਰ ਦੇ ਨਾਂਅ 'ਤੇ ਇਤਰਾਜ ਲਿਖਿਆ ਗਿਆ ਹੈ, ਜੋ ਕਿ ਨਗਰ ਕੌਂਸਲ ਨੰਗਲ ਦੇ ਸੁਪਰਡੈਂਟ ਮੁਕੇਸ਼ ਸ਼ਰਮਾ ਨੂੰ ਸੌਂਪਿਆ ਗਿਆ | ਉਪਰੰਤ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਜੋ ਨੋਟੀਫਿਕੇਸ਼ਨ ਵਾਰਡਬੰਦੀ ਸਬੰਧੀ ਜਾਰੀ ਕੀਤੀ ਗਈ ਹੈ, ਉਹ ਸ਼ਹਿਰ ਵਾਸੀਆਂ ਦੇ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਕਰਨ ਸਮੇਂ ਵਾਰਡਬੰਦੀ ਦਾ ਨਕਸ਼ਾ ਨੋਟਿਸ ਬੋਰਡ ਤੇ ਚਿਪਕਾਇਆ ਹੀ ਨਹੀਂ ਗਿਆ, ਜੋ ਕਿ ਕਾਨੂੰਨਾਂ ਤੋਂ ਉਲਟ ਹੈ ਤੇ ਇਸੇ ਤਰ੍ਹਾਂ ਹੀ ਪੁਰਾਣੇ ਵਾਰਡ ਨੰਬਰ 13 ਦੀ ਪੂਰੀ ਗਲੀ ਮੋਜੋਵਾਲ ਵਾਲੇ ਵਾਰਡ ਨਾਲ ਜੋੜ ਦਿੱਤੀ ਗਈ ਹੈ, ਜਦਕਿ ਮੌਜੋਵਾਲ ਉਸ ਗਲੀ ਤੋਂ ਲਗਪਗ ਕਿੱਲੋਮੀਟਰ ਦੂਰ ਸਤਲੁਜ ਦਰਿਆ ਤੋਂ ਪਾਰ ਪੈਂਦੀ ਹੈ | ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਸ਼ਿਵਾਲਿਕ ਐਵਨਿਊ ਦੇ ਵਾਰਡ ਨੰਬਰ 18 ਤੋਂ ਰਾਮਪੁਰ ਸਾਹਨੀ ਵਾਲਾ ਇਲਾਕਾ ਹੀ ਕੱਟ ਦਿੱਤਾ ਗਿਆ, ਜਦਕਿ ਲੰਬੇ ਸਮੇਂ ਤੋਂ ਇਹ ਇਲਾਕਾ ਵਾਰਡ ਨੰਬਰ 18 ਨਾਲ ਜੁੜਿਆ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹਰ ਇਕ ਵਾਰਡ ਨੂੰ ਤੋੜ ਭੰਨ ਕਰਨ ਦਾ ਮਕਸਦ ਸਿਰਫ ਸਿਆਸੀ ਲਾਹਾ ਲੈਣਾ ਹੈ ਤੇ ਕੁੱਝ ਲੋਕਾਂ ਨੂੰ ਵਿਸ਼ੇਸ਼ ਰਾਜਨੀਤਿਕ ਲਾਭ ਦੇਣ ਦੇ ਲਈ ਇਹ ਵਾਰਡਬੰਦੀ ਕੀਤੀ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਵਾਰਡਬੰਦੀ ਨੂੰ ਖਾਰਜ ਕਰਕੇ ਨਵੇਂ ਸਿਰੇ ਵਾਰਡਬੰਦੀ ਕੀਤੀ ਜਾਵੇ | ਇਸ ਮੌਕੇ ਅਨਿਲ ਸ਼ਰਮਾ, ਕਰਨ ਮਹਿਣ, ਰਜਿੰਦਰ ਹੰਸ, ਮੁਕੇਸ਼ ਕੁਮਾਰ, ਵਿਵੇਕ ਸ਼ਰਮਾ, ਅਲਕਾ ਐਰੀ, ਹਾਜ਼ਰ ਸਨ |

ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ 1 ਨੂੰ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ 1 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।