ਭਰਤਗੜ੍ਹ, 8 ਦਸੰਬਰ (ਜਸਬੀਰ ਸਿੰਘ ਬਾਵਾ)-ਡਾਇ. ਆਫ਼ ਐਜੂ. ਬਹਾਦਰਗੜ੍ਹ ਪਟਿਆਲਾ, ਸ਼੍ਰੋ. ਗੁ. ਪ੍ਰੰ. ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਵਿੱਦਿਆ ਸਕੱਤਰ ਸੁਖਮਿੰਦਰ ਸਿੰਘ ਸਹਾ. ਸਕੱਤਰ ਬੀਬੀ ਸਤਵੰਤ ਕੌਰ ਦੇ ਨਿਰਦੇਸ਼ਾਂ 'ਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਦੀ ਰਹਿਨੁਮਾਈ ਤੇ ਪਿ੍ੰ. ਸਰਬਜੀਤ ਸਿੰਘ ਦੀ ਅਗਵਾਈ 'ਚ ਪਰਿਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ 'ਚ ਨੈਤਿਕ ਸਿੱਖਿਆ ਸੰਬੰਧੀ ਇਮਤਿਹਾਨ 'ਚੋਂ ਅੱਵਲ ਰਹੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਹ ਇਮਤਿਹਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਜੋਨ ਸ਼ਹੀਦ ਭਗਤ ਸਿੰਘ ਨਗਰ) ਵਲੋਂ ਦੋਵੇਂ ਜ਼ਿਲਿ੍ਹਆਂ ਦੇ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਲਿਆ ਸੀ, ਇਸ ਦੌਰਾਨ ਉਕਤ ਸੰਸਥਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਭਲੀਨ ਕੌਰ ਸਪੁੱਤਰੀ ਗੱਜਣ ਸਿੰਘ ਨੇ ਦੂਜੀ ਪੁਜੀਸ਼ਨ ਹਾਸਿਲ ਕੀਤੀ ਸੀ ਅਤੇ ਹੋਰ ਬੱਚੇ ਵੀ ਅੱਵਲ ਰਹੇ ਸਨ | ਇਸ ਸੰਸਥਾ 'ਚ ਸਰਕਲ ਨੁਮਾਇੰਦੇ ਭਾਈ ਸ਼ਮਸ਼ੇਰ ਸਿੰਘ, ਜਰਨਲ ਸਕੱਤਰ ਭਾਈ ਮਨਦੀਪ ਸਿੰਘ ਨੇ ਵਿਦਿਆਰਥਣ ਪ੍ਰਭਲੀਨ ਕੌਰ ਨੂੰ 1500 ਰੁ: ਨਕਦ, ਦਸਤਾਵੇਜ਼ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ | ਇਸੇ ਦੌਰਾਨ ਰਵਨੀਤ ਸਿੰਘ, ਅਗਮਜੋਤ ਸਿੰਘ, ਜੈਜਲੀਨ ਕੌਰ, ਸਹਿਜਪ੍ਰੀਤ ਕੌਰ ਨੂੰ ਵੀ ਦਸਤਾਵੇਜ਼ ਤੇ ਸਨਮਾਨ ਚਿੰਨ੍ਹ ਸੌਂਪੇ | ਇਸ ਮੌਕੇ ਪਿ੍ੰਸੀਪਲ ਸਰਬਜੀਤ ਸਿੰਘ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ |