03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਾਲੇਵਾਲ ਵਿਖੇ ਇਸ਼ੂਪਾਲ ਚੌਧਰੀ ਵਲੋਂ ਲੋਕਾਂ ਨਾਲ ਮੀਟਿੰਗ <br/>

ਮੀਟਿੰਗ ਦੌਰਾਨ ਇਸ਼ੂਪਾਲ ਚੌਧਰੀ ਦਾ ਸਨਮਾਨ ਕਰਦੇ ਬਾਲੇਵਾਲ ਨਿਵਾਸੀ | ਤਸਵੀਰ: ਰਾਜੇਸ਼ ਚੌਧਰੀ <br/> 23-11-2025
ਨੂਰਪੁਰ ਬੇਦੀ, 22 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਰੂਪਨਗਰ ਦੇ ਸਰਗਰਮ ਨੌਜਵਾਨ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੇ ਭਾਜਪਾ ਦੀਆਂ ਨੀਤੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਜ ਪਿੰਡ ਬਾਲੇਵਾਲ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ | ਇਹ ਮੀਟਿੰਗ ਪਿੰਡ ਦੇ ਮੁਹਤਬਰ ਆਗੂ ਪਰਮਾਨੰਦ ਦੀ ਅਗਵਾਈ ਹੇਠ ਹੋਈ | ਇਸ ਮੌਕੇ ਇਸ਼ੂਪਾਲ ਚੌਧਰੀ ਨੇ ਪਿੰਡਾਂ ਦੇ ਲੋਕਾਂ ਨਾਲ ਰੋਜ਼ਾਨਾ ਦੀਆਂ ਸਮੱਸਿਆਵਾਂ, ਵਿਕਾਸ ਸਬੰਧੀ ਘਾਟਾਂ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਲੋੜੀਂਦੀਆਂ ਸੁਧਾਰ ਪ੍ਰਕਿਰਿਆਵਾਂ ਬਾਰੇ ਗੱਲਬਾਤ ਕੀਤੀ | ਉਨਾਂ ਕਿਹਾ ਕਿ ਮੋਦੀ ਸਰਕਾਰ ਦਾ ਮੁੱਖ ਉਦੇਸ਼ ਲੋਕ-ਕੇਂਦਰਿਤ ਨੀਤੀਆਂ ਰਾਹੀਂ ਦੇਸ਼ ਨੂੰ ਸਸ਼ਕਤ ਕਰਨਾ ਹੈ | ਉਨ੍ਹਾਂ ਕਿਹਾ ਕਿ ਇਹ ਜਨ ਚਰਚਾ ਮੀਟਿੰਗਾਂ ਕੇਵਲ ਰਵਾਇਤੀ ਮੇਲ-ਮਿਲਾਪ ਨਹੀਂ, ਸਗੋਂ ਸਰਕਾਰ ਅਤੇ ਜਨਤਾ ਵਿਚਕਾਰ ਸਿੱਧਾ ਸੰਚਾਰ ਕਾਇਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ | ਮੋਦੀ ਸਰਕਾਰ ਦਾ ਟੀਚਾ ਹਰ ਇੱਕ ਪਿੰਡ, ਹਰ ਇੱਕ ਪਰਿਵਾਰ ਤੱਕ ਵੈੱਲਫੇਅਰ ਸਕੀਮਾਂ ਦੀ ਪਹੁੰਚ ਯਕੀਨੀ ਬਣਾਉਣਾ ਹੈ | ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਆਪਣੇ ਹੱਕਾਂ, ਆਨਲਾਈਨ ਪ੍ਰਕਿਰਿਆਵਾਂ, ਸਰਕਾਰੀ ਸਹਾਇਤਾ ਅਤੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਪੂਰੀ ਜਾਣਕਾਰੀ ਹੋਵੇ ਤਾਂ ਜੋ ਉਹ ਸਮੇਂ ਸਿਰ ਲਾਭ ਲੈ ਸਕਣ | ਉਨਾਂ ਕਿਹਾ ਕਿ ਡਿਜੀਟਲ ਇੰਡੀਆ, ਇੰਫਰਾਸਟਰਕਚਰ ਅਤੇ ਪਿੰਡਾਂ ਵਿਚ ਰੋਜ਼ਗਾਰ ਵਾਧੇ ਲਈ ਲਗਾਤਾਰ ਹੋ ਰਹੇ ਉਪਰਾਲਿਆਂ ਨਾਲ ਭਵਿੱਖ ਵਿਚ ਪੇਂਡੂ ਖੇਤਰ ਹੋਰ ਮਜ਼ਬੂਤ ਹੋਣਗੇ | ਇਸ ਮੀਟਿੰਗ ਵਿਚ ਸਰਪੰਚ ਕੇਵਲ ਸਿੰਘ, ਨੰ ਵਰਿੰਦਰ ਚੌਧਰੀ, ਸਾਬਕਾ ਸਰਪੰਚ ਮਦਨ ਲਾਲ, ਸਾਬਕਾ ਸਰਪੰਚ ਗੋਪਾਲ ਚੰਦ, ਸਰਪੰਚ ਲੇਖਰਾਮ ਬਜਾੜ, ਧਰਮਪਾਲ ਚੌਹਾਨ, ਕਲਭੂਸ਼ਣ ਸ਼ਾਰਦਾ, ਦਵਿੰਦਰ ਕੁਮਾਰ, ਮਨੀ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਪੈਦਲ ਯਾਤਰਾ ਅਗਲੀ ਖ਼ਬਰ ਮਹਾਰਾਜ ਭੂਰੀ ਵਾਲੇ ਕਾਲਜ/ਸਕੂਲ ਟਿੱਬਾ ਨੰਗਲ ਵਿਖੇ ਦੋ ਰੋਜ਼ਾ ਅਥਲੈਟਿਕਸ ਮੀਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।