03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭਾਕਿਯੂ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਅਨਾਜ ਮੰਡੀ ਮੋਰਿੰਡਾ ਵਿਖੇ ਇਕੱਤਰਤਾ ਉਪਰੰਤ ਭਾਕਿਯੂ ਰਾਜੇਵਾਲ ਦੇ ਮੈਂਬਰ | <br/> 23-11-2025
ਮੋਰਿੰਡਾ, 22 ਨਵੰਬਰ (ਤਰਲੋਚਨ ਸਿੰਘ ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਅਨਾਜ ਮੰਡੀ ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਪ੍ਰਧਾਨਗੀ ਹੇਠ ਹੋਏ | ਇਕੱਤਰਤਾ 'ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਦੇ ਇਲਾਕਿਆਂ ਵਿਚ ਆਏ ਹੜ੍ਹਾਂ ਕਾਰਨ ਹੜ੍ਹ ਪੀੜਤ ਕਿਸਾਨਾਂ ਨੂੰ ਜ਼ਿਲ੍ਹਾ ਰੂਪਨਗਰ ਦੀ ਜਥੇਬੰਦੀ ਵਲੋਂ 7 ਲੱਖ ਰੁਪਏ ਦੀ ਕੀਮਤ ਦਾ ਯੂਰੀਆ ਖਾਦ ਦਿੱਤਾ ਜਾਵੇਗਾ | ਇਸ ਸੰਬੰਧੀ ਹਰਬੰਸ ਸਿੰਘ ਦਤਾਰਪੁਰ ਨੇ ਦੱਸਿਆ ਕਿ ਇਹ ਯੂਰੀਆ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਸਹਾਇਤਾ ਨਾਲ ਉਸ ਇਲਾਕੇ 'ਚੋਂ ਹੀ ਖਰੀਦਿਆ ਜਾਵੇਗਾ | ਇਸੇ ਸੰਬੰਧੀ ਇਕ ਯੂਰੀਆ ਵੰਡਣ ਲਈ ਇਕ ਕਮੇਟੀ ਬਹਾਦਰ ਸਿੰਘ ਖੈਰਪੁਰ ਸਾਬਕਾ ਡਿਪਟੀ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਦੀ ਪ੍ਰਧਾਨਗੀ ਹੇਠ ਬਣਾਈ ਗਈ, ਜੋ ਕਿ ਮੌਕੇ 'ਤੇ ਜਾ ਕੇ ਲੋੜਵੰਦ ਕਿਸਾਨਾਂ ਨੂੰ ਯੂਰੀਆ ਵੰਡੇਗੀ | ਮੀਟਿੰਗ 'ਚ ਹਾਜ਼ਰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਵਿਰੁੱਧ ਜੋ ਤਿੰਨ ਕਾਨੂੰਨ ਬਣਾਏ ਸਨ, ਜਿਸ ਕਾਰਨ ਪੰਜਾਬ ਭਰ ਦੇ ਕਿਸਾਨਾਂ ਵਲੋਂ 26 ਨਵੰਬਰ 2020 ਨੂੰ ਇਕ ਸੰਘਰਸ਼ ਕੇਂਦਰ ਸਰਕਾਰ ਵਿਰੁੱਧ ਵਿੱਢਿਆ ਸੀ, ਜਿਸ ਨੂੰ ਪੰਜ ਸਾਲ ਪੂਰੇ ਹੋਣ 'ਤੇ 26 ਨਵੰਬਰ 2025 ਨੂੰ ਸੈਕਟਰ 34 ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਰੈਲੀ ਦੇ ਰੂਪ ਵਿਚ ਵੱਡਾ ਇਕੱਠ ਹੋਣ ਜਾ ਰਿਹਾ ਹੈ | ਮੀਟਿੰਗ 'ਚ ਲਾਭ ਸਿੰਘ, ਸੁਖਜੀਤ ਸਿੰਘ, ਦਰਸ਼ਨ ਸਿੰਘ, ਰਾਜਿੰਦਰ ਸਿੰਘ, ਜਸਵੀਰ ਸਿੰਘ, ਕੁਲਵੀਰ ਸਿੰਘ ਕੰਗ, ਜਸਮੇਲ ਸਿੰਘ ਜੋਤੀ, ਕਮਲ ਸਿੰਘ, ਸੁਖਦੀਪ ਸਿੰਘ ਮੋਰਿੰਡਾ, ਰਵਿੰਦਰ ਸਿੰਘ ਅਮਰਾਲੀ, ਸੁਰਜੀਤ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਸੇਵਾ ਮੁਕਤ ਕਰਮਚਾਰੀ ਭਲਾਈ ਸੁਸਾਇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਣ ਦੀ ਮੰਗ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਸਮਾਗਮਾਂ 'ਚ ਸਮੁੱਚੀ ਲੋਕਾਈ ਨੂੰ ਸ਼ਾਮਿਲ ਹੋਣ ਦਾ ਸੱਦਾ-ਮਾਲਵਿੰਦਰ ਸਿੰਘ ਕੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।