03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਐਨ. ਸੀ. ਸੀ. ਯੂਨਿਟ ਨਵਾਂ ਨੰਗਲ ਨੇ 'ਵੰਦੇ ਮਾਤਰਮ' ਯਾਦਗਾਰੀ ਸਮਾਰੋਹ ਮਨਾਇਆ

ਅਜੀਤ ਡੈਸਕ 23-11-2025
ਨੰਗਲ, 22 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਨੇਵਲ ਯੂਨਿਟ (1) ਐਨ. ਸੀ. ਸੀ. ਨਵਾਂ ਨੰਗਲ ਵਲੋਂ ਕੈਪਟਨ (ਇੰਡਿਅਨ ਨੇਵੀ) ਹਰਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਸਰਕਾਰੀ ਸਿਵਾਲਿਕ ਕਾਲਜ ਨਵਾਂ ਨੰਗਲ ਵਿਖੇ 'ਵੰਦੇ ਮਾਤਰਮ ਯਾਦਗਾਰੀ' ਪ੍ਰੋਗਰਾਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ | ਸਮਾਰੋਹ 'ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 200 ਤੋਂ ਵੱਧ ਐਨ. ਸੀ. ਸੀ. ਕੈਡਿਟਾਂ ਨੇ ਭਾਗ ਲਿਆ | ਪ੍ਰੋਗਰਾਮ ਦੌਰਾਨ ਦੇਸ਼ ਭਗਤੀ ਗੀਤ ਮੁਕਾਬਲੇ, ਗਰੁੱਪ ਗਾਇਨ, ਪੋਸਟਰ ਮੇਕਿੰਗ ਮੁਕਾਬਲਾ ਤੇ ਰਾਸ਼ਟਰੀ ਭਾਵਨਾਵਾਂ ਨੂੰ ਉਭਾਰਣ ਵਾਲੀਆਂ ਪ੍ਰਦਰਸ਼ਨਾਵਾਂ ਕੀਤੀਆਂ ਗਈਆਂ | ਕੈਡੇਟਸ ਵਲੋਂ 'ਵੰਦੇ ਮਾਤਰਮ' ਦੇ ਗਾਇਨ ਨੇ ਸਮਾਗਮ ਨੂੰ ਹੋਰ ਵੀ ਗੌਰਵਮਈ ਬਣਾਇਆ | ਐਨ. ਸੀ. ਸੀ. ਯੂਨਿਟ ਨਵਾਂ ਨੰਗਲ ਵਲੋਂ ਪ੍ਰੋਗਰਾਮ ਦੀ ਵਿਸ਼ੇਸ਼ ਕਵਰੇਜ ਕਰਨ ਲਈ ਡਰੋਨ ਫ਼ੋਟੋਗ੍ਰਾਫੀ ਤੇ ਐਚ. ਡੀ. ਵੀਡੀਓ ਰਿਕਾਰਡਿੰਗ ਕਰਵਾਈ ਗਈ, ਜਿਸ ਨੂੰ ਭਾਰਤ ਸਰਕਾਰ ਦੇ ਸੰਸਕਿ੍ਤਿਕ ਮੰਤਰਾਲੇ ਦੇ ਪੋਰਟਲ 'ਤੇ ਅੱਪਲੋਡ ਕੀਤਾ | ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਯੂਨਿਟ ਦੇ ਕਮਾਂਡਿੰਗ ਅਫ਼ਸਰ ਕੈਪਟਨ ਹਰਜੀਤ ਸਿੰਘ ਦਿਓਲ ਨੇ ਕੈਡਿਟਾਂ ਕਿਹਾ ਕਿ ਐਨ. ਸੀ. ਸੀ. ਯੂਨਿਟ ਨਵਾਂ ਨੰਗਲ ਵਲੋਂ ਸਾਲ 1875 'ਚ ਬੰਕਿਮ ਚੰਦਰ ਚਟੋਪਾਧਿਆਏ ਦੁਆਰਾ ਦੇਸ਼ ਭਗਤੀ ਦੇ ਭਜਨ 'ਵੰਦੇ ਮਾਤਰਮ' ਦੀ ਰਚਨਾ ਦੇ 150ਵੇਂ ਸਾਲ ਨੂੰ ਮਨਾਉਣ ਲਈ ਇਸ ਸਮਾਗਮ ਦਾ ਆਯੋਜਨ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਨੌਜਵਾਨਾਂ ਵਿਚ ਰਾਸ਼ਟਰੀ ਸ਼ਾਨ, ਅਨੁਸ਼ਾਸਨ ਤੇ ਨੇਤ੍ਰਤਵ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਸਮਾਰੋਹ ਦੇ ਪ੍ਰਬੰਧਾਂ 'ਚ ਜੀ. ਸੀ. ਆਈ. ਸੁਖਲੀਨ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਮੌਕੇ ਸਬ ਲੈਫਟੀਨੈਂਟ ਜਗਪਾਲ ਸਿੰਘ, ਚੀਫ ਅਫ਼ਸਰ ਸ਼ੁਗਨਪਾਲ ਸ਼ਰਮਾ, ਸੈਕਿੰਡ ਅਫ਼ਸਰ ਸੋਹਨ ਸਿੰਘ ਚਾਹਲ, ਥਰਡ ਅਫ਼ਸਰ ਅਮਰਜੀਤ ਸਿੰਘ, ਪੈਟੀ ਅਫ਼ਸਰ ਸਾਹਿਲ, ਪੈਟੀ ਅਫ਼ਸਰ ਆਸ਼ੀਸ਼ ਰਾਣਾ, ਪੈਟੀ ਅਫ਼ਸਰ ਅਨੁਪਮ, ਪੈਟੀ ਅਫ਼ਸਰ ਸਚਿਨ, ਸੀ.ਟੀ.ਓ. ਸੁਭਾਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੇਲਾ ਕਾਲਜ ਵਿਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।