15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨਦਾਰ ਹੋਇਆ ਆਗਾਜ਼ <br/>

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਤੇ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਏ ਪ੍ਰਾਇਮਰੀ ਸਕੂਲ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀਆਂ ਵੱਖ-ਵੱਖ ਤਸਵੀਰਾਂ | <br/> 02-11-2025
ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਕਰਨੈਲ ਸਿੰਘ)-ਇੱਥੋਂ ਦੀ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਤੇ ਸਪੋਰਟਸ ਅਕੈਡਮੀ ਵਿਖੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਅਗਾਜ ਸ਼ਾਨਦਾਰ ਤਰੀਕੇ ਨਾਲ ਹੋਇਆ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਮਸ਼ੇਰ ਸਿੰਘ ਨੇ ਕੀਤਾ | ਜਦਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੰਜਨਾ ਕਟਿਆਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਜ਼ਿਲ੍ਹਾ ਰੂਪਨਗਰ ਅਧੀਨ ਆਉਂਦੇ 10 ਪ੍ਰਾਇਮਰੀ ਬਲਾਕਾਂ ਦੇ ਜੇਤੂ ਬੱਚੇ ਭਾਗ ਲੈਣਗੇ | ਖੇਡ ਮੁਕਾਬਲਿਆਂ ਦੀ ਆਰੰਭਤਾ ਮੌਕੇ ਇਨ੍ਹਾਂ ਬਾਲ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ | ਖੇਡਾਂ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਹ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਹਨ | ਉਨਾਂ ਨੇ ਬੱਚਿਆਂ ਨੂੰ ਖੇਡ ਭਾਵਨਾ ਦੇ ਨਾਲ ਖੇਡਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੇਡਾਂ ਪੜ੍ਹਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਹਨ | ਖੇਡਾਂ ਨਾਲ ਜਿੱਥੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ ਉੱਥੇ ਹੀ ਆਪਸੀ ਮਿਲਵਰਤਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਅਥਲੈਟਿਕ, ਕੁਸ਼ਤੀ, ਕਰਾਟੇ ਅਤੇ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ | ਅਥਲੈਟਿਕ ਮੁਕਾਬਲਿਆਂ ਦੇ 100 ਮੀਟਰ ਦੌੜ ਲੜਕਿਆਂ ਦੇ ਚੋਂ ਅਜੇ ਕੁਮਾਰ ਮੀਆਂਪੁਰ ਬਲਾਕ ਪਹਿਲਾ, ਨੰਦਾ ਚਮਕੌਰ ਸਾਹਿਬ ਦੂਸਰੇ ਅਤੇ ਸੌਰਵ ਕੁਮਾਰ ਮੋਰਿੰਡਾ ਨੇ ਤੀਸਰੇ ਸਥਾਨ ਹਾਸਲ ਕੀਤਾ | ਕੁੜੀਆਂ ਦੇ ਵਰਗ 'ਚ ਸਿਮਰਨ ਕੁਮਾਰੀ ਸ੍ਰੀ ਅਨੰਦਪੁਰ ਸਾਹਿਬ ਪਹਿਲਾਂ, ਸਿਮਰਨ ਕੌਰ ਕੀਰਤਪੁਰ ਸਾਹਿਬ ਦੂਸਰਾ ਅਤੇ ਸੰਜਨਾ ਦੀਪ ਕੌਰ ਸ੍ਰੀ ਅਨੰਦਪੁਰ ਸਾਹਿਬ ਤੀਸਰੇ ਸਥਾਨ ਪ੍ਰਾਪਤ ਕੀਤਾ | 200 ਮੀਟਰ ਦੌੜ ਲੜਕਿਆਂ ਦੇ ਮੁਕਾਬਲੇ 'ਚ ਸਮਰਪ੍ਰੀਤ ਤਖਤਗੜ੍ਹ ਪਹਿਲਾ, ਕਰਨਵੀਰ ਸਿੰਘ ਮੋਰਿੰਡਾ ਨੇ ਦੂਸਰੇ ਅਤੇ ਜੀਵਨਜੋਤ ਸਿੰਘ ਮੀਆਪੁਰ ਬਲਾਕ ਤੀਜੇ ਸਥਾਨ 'ਤੇ ਰਿਹਾ | ਮੁੰਡਿਆਂ ਦੇ ਗੋਲਾ ਸੁੱਟਣ ਦੇ ਮੁਕਾਬਲਿਆਂ 'ਚ ਸੰਨੀ ਸ੍ਰੀ ਅਨੰਦਪੁਰ ਸਾਹਿਬ ਪਹਿਲਾ, ਨਵਜੋਤ ਸਿੰਘ ਝੱਜ ਦੂਸਰੇ ਅਤੇ ਸਾਜਨ ਰੂਪਨਗਰ 2 ਬਲਾਕ ਤੀਸਰੇ ਸਥਾਨ 'ਤੇ ਰਿਹਾ, ਕੁੜੀਆਂ ਦੇ ਗੋਲਾ ਸੁੱਟਣ ਮੁਕਾਬਲੇ 'ਚ ਮਾਹੀ ਰੂਪਨਗਰ 2 ਬਲਾਕ ਪਹਿਲਾ, ਰਿਦੀਕਾ ਨੰਗਲ ਦੂਸਰੇ ਅਤੇ ਰਿਤੂ ਤਖਤਗੜ੍ਹ ਤੀਸਰੇ ਸਥਾਨ 'ਤੇ ਰਹੀ | ਇਸ ਮੌਕੇ ਪਿ੍ੰਸੀਪਲ ਨਿਰੰਜਨ ਸਿੰਘ ਰਾਣਾ ਸੇਵਾ ਮੁਕਤ, ਸੁਰਿੰਦਰ ਸਿੰਘ ਭਟਨਾਗਰ, ਬੀਪੀਈਓ ਰਕੇਸ਼ ਕੁਮਾਰ ਰੋੜੀ, ਇੰਦਰਪਾਲ ਸਿੰਘ, ਦਵਿੰਦਰਪਾਲ ਸਿੰਘ, ਕਮਿੰਦਰ ਸਿੰਘ ਸਾਰੇ ਬੀਪੀਈਓ, ਦਵਿੰਦਰ ਕੁਮਾਰ, ਅਮਨਦੀਪ ਕੌਰ, ਜਸਵਿੰਦਰ ਸਿੰਘ, ਸੁਰਿੰਦਰ ਕੌਰ, ਹਰਮੀਤ ਸਿੰਘ, ਅਮਰਜੀਤ ਧਾਰਨੀ, ਸੁਮਨ ਲਤਾ, ਕਮਲਜੀਤ ਕੌਰ, ਨੀਲਮ, ਮਨਿੰਦਰ ਰਾਣਾ, ਕੁਲਦੀਪ ਪਰਮਾਰ, ਜਰਨੈਲ ਸਿੰਘ ਨਿੱਕੂਵਾਲ ਕਨਵੀਨਰ ਕਰਾਟੇ, ਅਥਲੈਟਿਕ ਕਨਵੀਨਰ ਬਲਵਿੰਦਰ ਸਿੰਘ ਲੋਧੀਪੁਰ, ਪੰਕਜ ਵਸ਼ਿਸ਼ਟ, ਲੈਕਚਰਾਰ ਕ੍ਰਾਂਤੀਪਾਲ ਸਿੰਘ, ਲੈਕਚਰਾਰ ਤਰਲੋਚਨ ਸਿੰਘ, ਸੋਮਨਾਥ, ਗੁਰਜੀਤ ਕੌਰ, ਨੀਲਮ ਰਾਣੀ, ਸੁਨੀਤਾ, ਹਰਪ੍ਰੀਤ ਕੌਰ, ਨੀਲਮ ਪਾਮਾ, ਅਨੀਤਾ, ਰਜਨੀ, ਪਰਮਜੀਤ ਸਿੰਘ, ਮੀਹਮਲ, ਅਵਤਾਰ ਭੱਠਲ, ਵਿਕਾਸ ਸੋਨੀ, ਪਵਨ ਚੌਧਰੀ, ਚਰਨਜੀਤ ਸਿੰਘ ਬੰਗਾ, ਪ੍ਰੇਮ ਸਿੰਘ ਠਾਕੁਰ, ਬਲਜੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘਪੁਰ, ਹਰਨੇਕ ਸਿੰਘ, ਬਲਵਿੰਦਰ ਸਿੰਘ ਮੀਆਪੁਰ, ਹਰਜੀਤ ਸੈਣੀ, ਰਜਿੰਦਰ ਵਿਸ਼ਨੂ, ਕਰਮਜੀਤ ਬੈਂਸ, ਵਿਕਰਮ ਸ਼ਰਮਾ, ਬਲਵੀਰ ਵੜੈਚ, ਤਜਿੰਦਰ ਸਿੰਘ, ਜਗਪਾਲ ਸਿੰਘ, ਗੁਰਦਰਸ਼ਨ ਸਿੰਘ, ਪ੍ਰਦੀਪ ਮਾਨ, ਕੋਚ ਜਸਬੀਰ ਜੱਗਾ, ਹਰਨੇਕ ਸਿੰਘ ਆਦਿ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਤੰਬਾਕੂ ਰਹਿਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਹੋਏ ਵੱਖ-ਵੱਖ ਖੇਡ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।