22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਿੰਡ ਅਗੰਮਪੁਰ ਵਿਖੇ ਛਿੰਝ ਮੇਲੇ ਦੌਰਾਨ ਪੰਜਾਬ ਪੁਲਿਸ ਦੇ ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਪਹੁੰਚੇ <br/>

ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਛਿੰਝ ਮੇਲੇ ਵਿਚ ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ, ਕੈਬਨਿਟ ਮੰਤਰੀ ਬੈਂਸ ਦੇ ਮਾਤਾ ਤੇ ਪਿਤਾ ਵਲੋਂ ਬਾਬਾ ਸਤਨਾਮ ਸਿੰਘ ਕਾਰਸੇਵਾ ਵਾਲਿਆਂ ਦੇ ਸਨਮਾਨ ਦੀ ਤਸਵੀਰ | <br/> 01-11-2025
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਨਜ਼ਦੀਕੀ ਪਿੰਡ ਅਗੰਮਪੁਰ ਵਿਖੇ ਕਰਵਾਏ ਗਏ 51ਵੇਂ ਛਿੰਝ ਮੇਲੇ ਦੇ ਆਖ਼ਰੀ ਦਿਨ ਪੰਜਾਬ ਪੁਲਿਸ ਦੇ ਡੀ.ਆਈ.ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਛਿੰਝ ਕਮੇਟੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਰਾਣਾ ਇਸ ਇਲਾਕੇ ਦੇ ਨਿੱਕੇ ਜਿਹੇ ਪਿੰਡ ਦਬੂੜ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੇ ਇਸ ਇਲਾਕੇ ਦੀ ਪਹਿਚਾਣ ਬਣਾਈ ਹੈ | ਇਸ ਮੌਕੇ ਡੀ.ਆਈ.ਜੀ. ਰਾਣਾ ਵਲੋਂ ਪੰਚਾਇਤ, ਪਿੰਡ ਵਾਸੀਆਂ ਅਤੇ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਛਿੰਝ ਮੇਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਇਸ ਤੋਂ ਚੰਗੀ ਸੇਧ ਮਿਲ ਸਕੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ, ਕਿ ਉਹ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜ ਲਈ ਉਪਰਾਲਾ ਕਰਨ | ਇਸ ਮੌਕੇ ਉਨ੍ਹਾਂ ਦੇ ਭਰਾ ਰਜਿੰਦਰ ਸਿੰਘ ਰਾਣਾ ਵਲੋਂ ਛਿੰਝ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ | ਇਸ ਤੋਂ ਬਿਨਾਂ ਦੇਰ ਰਾਤ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਤੇ ਮਾਤਾ ਬਲਵਿੰਦਰ ਕੌਰ ਬੈਂਸ ਨੇ ਵੀ ਇਸ ਛਿੰਝ ਮੇਲੇ ਵਿਚ ਹਾਜ਼ਰੀ ਭਰੀ | ਜਦੋਂਕਿ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਕਾਰਸੇਵਾ ਵਾਲੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਬੈਂਸ ਪਰਿਵਾਰ ਵਲੋਂ ਛਿੰਝ ਮੇਲੇ ਲਈ 51 ਹਜਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਸਰਪੰਚ ਜੋਤੀ ਰਾਣਾ, ਐਡ. ਸਤਵੀਰ ਰਾਣਾ, ਬਲਵੀਰ ਸਿੰਘ ਭੀਰੀ, ਨੰਬਰਦਾਰ ਦੀਪਕ ਰਾਣਾ, ਰਵਿੰਦਰ ਸਿੰਘ ਦਬੂੜ, ਰਜੇਸ਼ ਰਾਣਾ, ਖੁਸ਼ਪਾਲ ਰਾਣਾ, ਹਰਪਾਲ ਸਿੰਘ ਰਾਣਾ, ਠੇਕੇਦਾਰ ਬਚਿੱਤਰ ਸਿੰਘ, ਜੁਗਰਾਜ ਸਿੰਘ ਬਿੱਲੂ, ਹਿੰਮਤ ਸਿੰਘ ਰਾਣਾ, ਹਰਜਿੰਦਰ ਸਿੰਘ ਗੱਜਪੁਰ, ਰੋਹਿਤ ਰਾਣਾ, ਠਾਕੁਰ ਰਾਣਾ, ਕੁਲ ਭੂਸ਼ਣ ਰਾਣਾ, ਜਰਨੈਲ ਸਿੰਘ ਭੱਠਲ, ਇਕਬਾਲ ਸਿੰਘ ਭੱਠਲ, ਰੋਹਿਤ ਕਾਲੀਆ, ਹੁਸ਼ਨ ਚੰਦ, ਮਨਮੋਹਨ ਸਿੰਘ, ਦਵਿੰਦਰ ਵਰਮਾ, ਨੰਬਰਦਾਰ ਮਨਜ਼ੀਤ ਸਿੰਘ ਬਾਸੋਵਾਲ, ਮਾ. ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਦੇਸ਼ ਭਰ ਦੇ 1466 ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਕੇਂਦਰੀ ਗ੍ਰਹਿ ਮੰਤਰੀ ਕੁਸ਼ਲਤਾ ਮੈਡਲ ਅਗਲੀ ਖ਼ਬਰ ਦਭੋਟਾ ਦੇ ਨਿੱਜੀ ਸਕੂਲ 'ਚ ਸਾਢੇ ਚਾਰ ਵਰਿ੍ਹਆਂ ਦੀ ਬਾਲੜੀ ਦੀ ਮੌਤ, ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।