29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਰਵਹਿੱਤਕਾਰੀ ਸਕੂਲ ਵਿਖੇ 'ਦੀਵਾਲੀ ਦਾ ਜਸ਼ਨ' ਮਨਾਇਆ <br/>

ਅਜੀਤ ਡੈਸਕ 22-10-2025
ਚੰਡੀਗੜ੍ਹ, 21 ਅਕਤੂਬਰ (ਅਜਾਇਬ ਸਿੰਘ ਅÏਜਲਾ)-ਸ਼ਾਰਦਾ ਸਰਵਹਿੱਤਕਾਰੀ ਸਕੂਲ ਸੈਕਟਰ-40 ਚੰਡੀਗੜ੍ਹ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਇਆ ਗਿਆ | ਇਸ ਸ਼ੁਭ ਉਤਸਵ ਨੂੰ ਮਨਾਉਣ ਲਈ ਇਕ ਵਿਸ਼ੇਸ਼ ਸਵੇਰ ਦੀ ਸਭਾ ਮੌਕੇ ਸਮਾਗਮ ਹੋਇਆ | ਜਸ਼ਨ ਦੀ ਸ਼ੁਰੂਆਤ ਪਹਿਲੀ ਜਮਾਤ ਦੇ ਬੱਚਿਆਂ ਦੁਆਰਾ ਮੇਰੀ 'ਚੌਖਟ ਪੇ ਆਜ ਰਾਮ ਆਏਾਗੇ' ਇੱਕ ਭਗਤੀ ਗੀਤ ਅਤੇ ਸਮੂਹ ਨਾਚ ਪ੍ਰਦਰਸ਼ਨ ਨਾਲ ਹੋਈ | ਦੂਜੀ ਜਮਾਤ ਦੇ ਵਿਦਿਆਰਥੀਆਂ ਨੇ 'ਦੀਵਾਲੀ ਆਈ ਰੇ' ਗੀਤ ਅਤੇ ਨਾਚ ਪੇਸ਼ ਕੀਤਾ ਜਿਸ ਨੇ ਮਾਹੌਲ ਨੂੰ ਤਿਉਹਾਰੀ ਊਰਜਾ ਨਾਲ ਭਰ ਦਿੱਤਾ | ਇਸ ਤੋਂ ਬਾਅਦ 'ਹਰੀ ਦੀਵਾਲੀ' ਥੀਮ 'ਤੇ ਇਕ ਪ੍ਰੇਰਨਾਦਾਇਕ ਸਕਿੱਟ ਪੇਸ਼ ਕੀਤੀ ਗਈ, ਜਿਸ ਵਿਚ ਵਾਤਾਵਰਨ ਅਨੁਕੂਲ ਤਰੀਕੇ ਨਾਲ ਤਿਉਹਾਰ ਮਨਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਤੋਂ ਇਲਾਵਾ ਇਕ ਸੁਰੱਖਿਆ ਤੇ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਣ ਤੇ ਪਟਾਕੇ ਚਲਾਉਣ ਤੋਂ ਰੋਕਣ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਰੈਲੀ ਕੱਢੀ ਗਈ | ਪਿ੍ੰਸੀਪਲ ਸ੍ਰੀਮਤੀ ਅਰਚਨਾ ਨੇ ਦੀਵਾਲੀ ਲਈ ਸਭਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਇਕ ਸਾਫ਼ ਤੇ ਹਰੀ ਦੀਵਾਲੀ ਮਨਾਉਣ ਦੇ ਵਾਅਦੇ ਨਾਲ ਸਮਾਪਤ ਹੋਇਆ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-79 ਵਿਖੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਮਹਿਲਾ ਤੇ ਬਾਲ ਭਲਾਈ ਸੁਸਾਇਟੀ ਦੀਵਾਲੀ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।