ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਮਾਂਗੇਵਾਲ ਨਾਲ ਸਬੰਧਿਤ ਤੇ ਟਕਸਾਲੀ ਕਾਂਗਰਸੀ ਮਰਹੂਮ ਹਕੀਮ ਖੁਸ਼ਹਾਲ ਸਿੰਘ ਦੀ ਸਪੁੱਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਦੀ ਛੋਟੀ ਭੈਣ ਡਾ. ਮਨਿੰਦਰਜੀਤ ਕੌਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਵਾਤਾਵਰਨ ਸੰਭਾਲ ਨੂੰ ਲੈ ਕੇ ਬਣਾਈ ਗਈ ਸੂਬਾ ਪੱਧਰੀ ਮਾਹਿਰ ਮੁਲਾਂਕਣ ਕਮੇਟੀ ਦਾ ਗਠਨ ਕਰਕੇ ਉਸਦਾ ਮੈਂਬਰ ਲਗਾਇਆ ਗਿਆ ਹੈ | ਦੱਸਣਯੋਗ ਹੈ ਕਿ ਛੇ ਮੈਂਬਰੀ ਇਸ ਕਮੇਟੀ ਦੇ ਚੇਅਰਮੈਨ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਸੰਦੀਪ ਭਟਨਾਗਰ ਬਣਾਏ ਗਏ ਹਨ, ਜਿਸਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ | ਜਿਕਰ-ਏ-ਖਾਸ ਹੈ ਕਿ ਡਾ. ਮਨਿੰਦਰਜੀਤ ਕੌਰ ਹਿਮਾਚਲ ਪ੍ਰਦੇਸ਼ ਸਰਕਾਰ ਦੇ ਬਿਜਲੀ ਨਿਗਮ ਦੇ ਪਹਿਲਾਂ ਹੀ ਡਾਇਰੈਕਟਰ ਲਗਾਏ ਜਾ ਚੁੱਕੇ ਹਨ | ਡਾ. ਮਨਿੰਦਰਜੀਤ ਕੌਰ ਨੇ ਆਪਣੀ ਨਿਯੁਕਤੀ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਵਲੋਂ ਦਿੱਤੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ |