28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਾਜ਼ਾਰਾਂ 'ਚ ਦੋ ਦਿਨਾਂ ਤੱਕ ਦੀਵਾਲੀ ਦੀਆਂ ਰੌਣਕਾਂ, ਦੀਵਾਲੀ ਤੇ ਬੰਦੀ ਛੋੜ ਦਿਵਸ ਕਾਰਨ ਭੰਬਲਭੂਸਾ <br/>

ਰੂਪਨਗਰ ਸ਼ਹਿਰ ਵਿਚ ਬੰਦ ਪਈਆਂ ਆਟੋ ਮਕੈਨਿਕਾਂ ਦੀਆਂ ਦੁਕਾਨਾਂ, ਦੂਜੇ ਦਿਨ ਦੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੌਰਾਨ ਬਾਜ਼ਾਰਾਂ 'ਚ ਲੱਗੀ ਰੌਣਕ |<br/> 22-10-2025

ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)-ਇਸ ਵਾਰ ਦਿਵਾਲੀ ਤੇ ਬੰਦੀ ਛੋੜ ਦਿਵਸ ਦੇ ਸਮੇਂ ਨੂੰ ਲੈ ਕੇ ਲੋਕਾਂ ਵਿਚ ਭੰਬਲਭੂਸਾ ਬਣਿਆ ਰਿਹਾ | ਬੀਤੇ ਕੱਲ੍ਹ ਪੰਜਾਬ ਸਰਕਾਰ ਦੀ ਛੁੱਟੀ ਰਹੀ, ਬੈਂਕ ਬੰਦ ਸਨ ਅਤੇ ਬਾਜ਼ਾਰਾਂ ਵਿਚ ਦੀਵਾਲੀ ਦੀ ਚਮਕਦਾਰ ਰੌਣਕ ਰਹੀ | ਬਹੁਤ ਸਾਰੇ ਲੋਕਾਂ ਨੇ ਕੱਲ੍ਹ ਹੀ ਦੀਵਾਲੀ ਮਨਾਈ, ਜਦਕਿ ਅੱਜ ਸਿੱਖ ਭਾਈਚਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਬੰਦੀ ਛੋੜ ਦਿਹਾੜਾ ਮਨਾ ਰਿਹਾ ਹੈ | ਇਸ ਕਰਕੇ ਅੱਜ ਵੀ ਰੌਸ਼ਨੀ, ਪਟਾਕੇ ਅਤੇ ਖ਼ੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ | ਜਿਨ੍ਹਾਂ ਨੇ ਕੱਲ ਦਿਵਾਲੀ ਮਨਾਈ ਸੀ, ਉਨ੍ਹਾਂ ਨੇ ਅੱਜ ਵਿਸ਼ਕਰਮਾ ਦਿਹਾੜੇ ਦੇ ਤੌਰ 'ਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਦੂਜੇ ਪਾਸੇ, ਜਿਨ੍ਹਾਂ ਨੇ ਅੱਜ ਦਿਵਾਲੀ ਜਾਂ ਬੰਦੀ ਛੋੜ ਦਿਵਸ ਮਨਾਇਆ ਹੈ, ਉਹ ਕੱਲ ਨੂੰ ਵਿਸ਼ਕਰਮਾ ਦਿਹਾੜਾ ਮਨਾਉਣਗੇ | ਮੋਟਰ ਟਰਾਂਸਪੋਰਟ ਮੈਕੈਨੀਕਲ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਦਾ ਕਹਿਣਾ ਹੈ ਕਿ ਅੱਜ ਭਾਵ 21 ਅਕਤੂਬਰ ਨੂੰ ਉਹ ਅਤੇ ਪੂਰੀ ਯੂਨੀਅਨ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾ ਰਹੀ ਅਤੇ ਕੱਲ ਨੂੰ ਮਿਤੀ 22 ਅਕਤੂਬਰ ਨੂੰ ਉਹ ਵਿਸ਼ਕਰਮਾ ਦਿਹਾੜਾ ਧੂਮਧਾਮ ਨਾਲ ਬਣਾਉਣਗੇ, ਪਰ ਇਹ ਪਹਿਲੀ ਵਾਰ ਹੈ ਜਦ ਦੋ ਦਿਨ ਲਗਾਤਾਰ ਦੀਵਾਲੀ ਦੇ ਤਿਉਹਾਰਕ ਮਾਹੌਲ ਨਾਲ ਰੂਪਨਗਰ ਸਮੇਤ ਪੂਰੇ ਇਲਾਕੇ ਵਿਚ ਚਮਕਦਾਰ ਰੌਣਕ ਤੇ ਧਾਰਮਿਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |

ਪਿਛਲੀ ਖ਼ਬਰ ਸੀ-ਪਾਈਟ ਕੈਂਪ ਨੰਗਲ ਵਿਖੇ ਟੈਰੀਟੋਰੀਅਲ ਆਰਮੀ ਲਈ ਮੁਫ਼ਤ ਸਿਖਲਾਈ ਸ਼ੁਰੂ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਰਕਬੇ ਵਾਲੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਮੁਹੱਈਆ ਹੋਵੇਗਾ- ਡੀ. ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।