06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗਵਰਨਰ ਪੰਜਾਬ ਨੂੰ ਨੰਗਲ ਸ਼ਹਿਰ ਦੇ ਲਟਕਦੇ ਲੋਕ ਮਸਲਿਆਂ ਸੰਬੰਧੀ ਡਾ. ਸੁਭਾਸ਼ ਸ਼ਰਮਾ ਨੇ ਕਰਵਾਇਆ ਜਾਣੂ <br/>

ਅਜੀਤ ਡੈਸਕ 24-09-2025
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਵਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਨੰਗਲ ਫੇਰੀ ਮੌਕੇ ਨੰਗਲ ਇਲਾਕੇ ਦੇ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਲੋਕ ਮਸਲੇ ਉਠਾਏ ਗਏ | ਡਾ: ਸ਼ਰਮਾ ਨੇ ਰਾਜਪਾਲ ਪੰਜਾਬ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦਿਆਂ ਕਿਹਾ ਕਿ ਬੀ.ਬੀ.ਐੱਮ.ਬੀ. ਵਿਚ ਪੰਜਾਬ ਕੋਟੇ ਦੀਆਂ ਸੈਂਕੜੇ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਸ਼ਹਿਰ ਵਿੱਚੋਂ ਲਗਾਤਾਰ ਹੁੰਦੀ ਹਿਜਰਤ ਰੁਕ ਸਕੇ ਤੇ ਇਲਾਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਸਕਣ | ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਐੱਨ. ਐੱਫ. ਐੱਲ. ਇਕਾਈ ਨਵਾਂ ਨੰਗਲ ਦਾ ਵੀ ਹੋਰ ਵਿਸਥਾਰ ਕਰਵਾਇਆ ਜਾਵੇ, ਜਿਸ ਨਾਲ ਸੂਬੇ ਦੇ ਕਿਸਾਨਾਂ ਨੂੰ ਖ਼ਾਦ ਦੀ ਆਉਂਦੀ ਭਾਰੀ ਕਿੱਲਤ ਤੋਂ ਜਿੱਥੇ ਨਯਾਤ ਮਿਲੇਗੀ, ਉੱਥੇ ਰੋਜਗਾਰ ਦੇ ਨਵੇਂ ਸਾਧਨ ਪੈਦਾ ਹੋਣਗੇ | ਡਾ: ਸ਼ਰਮਾ ਨੇ ਗਵਰਨਰ ਪੰਜਾਬ ਰਾਹੀਂ ਮੰਗ ਕੀਤੀ ਕਿ ਉਹ ਇਸ ਪਛੜੇ ਇਹ ਇਲਾਕੇ ਦੀਆਂ ਉਕਤ ਮੰਗਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਰੱਖਣ ਅਤੇ ਇਨ੍ਹਾਂ ਦਾ ਤੁਰੰਤ ਹੱਲ ਕਰਵਾਇਆ ਜਾਵੇ | ਗਵਰਨਰ ਪੰਜਾਬ ਨੇ ਭਰੋਸਾ ਦਿੰਦਿਆਂ ਕਿਹਾ ਕਿ ਉਕਤ ਸਾਰੀਆਂ ਮੰਗਾਂ ਸਬੰਧੀ ਇਕ ਲਿਖਤੀ ਮੰਗ ਪੱਤਰ ਭੇਜਿਆ ਜਾਵੇ ਤੇ ਜਦੋਂ ਵੀ ਮੇਰੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਵੇਗੀ ਤਾਂ ਇਨ੍ਹਾਂ ਬਾਰੇ ਵਿਸਥਾਰ ਸਹਿਤ ਚਰਚਾ ਜਰੂਰ ਕਰਾਂਗਾ |
23ਆਰਪੀਆਰ06


ਪਿਛਲੀ ਖ਼ਬਰ ਫ਼ੌਜ ਦੀ ਭਰਤੀ ਲਈ ਦਿੱਤੀ ਜਾਵੇਗੀ ਮੁਫ਼ਤ ਫਿਜ਼ੀਕਲ ਟਰੇਨਿੰਗ- ਡੀ. ਸੀ. ਅਗਲੀ ਖ਼ਬਰ ਹੜ੍ਹ ਪ੍ਰਭਾਵਿਤਾਂ ਲਈ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਵਲੋਂ ਮਦਦ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।