29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲਾਹਣ ਤੇ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਅਜੀਤ ਡੈਸਕ 22-10-2025
ਮਾਨਸਾ, 21 ਅਕਤੂਬਰ (ਵਿ. ਪ੍ਰਤੀ.)- ਥਾਣਾ ਸਦਰ ਬੁਢਲਾਡਾ ਪੁਲਿਸ ਨੇ ਗਾਗੜੀ ਸਿੰਘ ਵਾਸੀ ਬੱਛੋਆਣਾ ਤੋਂ 50 ਲੀਟਰ ਲਾਹਣ, ਥਾਣਾ ਬੋਹਾ ਪੁਲਿਸ ਨੇ ਗੁਰਸੇਵਕ ਸਿੰਘ ਵਾਸੀ ਦਲੇਲਵਾਲਾ ਕੋਲੋਂ 100 ਲੀਟਰ, ਥਾਣਾ ਸਦਰ ਮਾਨਸਾ ਪੁਲਿਸ ਨੇ ਦਰਸ਼ਨ ਸਿੰਘ ਵਾਸੀ ਦੂਲੋਵਾਲ ਤੋਂ 150 ਲੀਟਰ ਲਾਹਣ, ਥਾਣਾ ਝੁਨੀਰ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਭੰਮੇ ਕਲਾਂ ਕੋਲੋਂ 48 ਬੋਤਲਾਂ ਸ਼ਰਾਬ ਹੀਰ ਸੌਂਫੀ, ਮਨਪ੍ਰੀਤ ਸਿੰਘ ਵਾਸੀ ਟਿੱਬੀ ਹਰੀ ਸਿੰਘ ਤੋਂ 144 ਬੋਤਲਾਂ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਭੀਮ ਸੈਨ ਵਾਸੀ ਸਰਦੂਲਗੜ੍ਹ ਕੋਲੋਂ 9 ਬੋਤਲਾਂ ਠੇਕਾ ਮਸਤੀ ਮਾਲਟਾ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਸਾਰਿਆਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
ਪਿਛਲੀ ਖ਼ਬਰ ਐਨਲਾਈਟੈਂਡ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ ਅਗਲੀ ਖ਼ਬਰ ਜਸਟਿਸ ਗਵਈ ਅਤੇ ਏ.ਡੀ.ਜੀ.ਪੀ. ਪੂਰਨ ਕੁਮਾਰ ਦੇ ਹੱਕ 'ਚ ਨੈਸ਼ਨਲ ਦਲਿਤ ਮਹਾਂ ਪੰਚਾਇਤ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।